ਅੰਮ੍ਰਿਤਸਰ ਪਹੁੰਚੇ ਡੀਜੀਪੀ ਗੌਰਵ ਯਾਦਵ/ ਏਐਸਆਈ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ/ ਘਟਨਾ ਸਥਾਨ ਦਾ ਦੌਰਾ, ਮਿਸਾਲੀ ਕਾਰਵਾਈ ਦਾ ਭਰੋਸਾ

0
2

ਪੰਜਾਬ ਦੇ ਡੀਜੀਪੀ ਗੋਰਵ ਯਾਦਵ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਏਐਸਆਈ ਤੇ ਗੋਲੀਆਂ ਚੱਲਣ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੀੜਤ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ। ਡੀਜੀਪੀ ਨੇ ਕਿਹਾ ਕਿ ਪੁਲਿਸ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਹਮਦਰਦੀ ਪ੍ਰਗਟਾਈ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਕ੍ਰਾਈਮ ਸੀਨ ਦਾ ਤਕਨੀਕੀ ਮੁਆਇਨਾ ਕੀਤਾ। ਮੁੱਢਲੀ ਜਾਂਚ ਅਨੁਸਾਰ ASI ਹਰਜੀਤ ਸਿੰਘ ਰਾਤ ਕਰੀਬ 9:30 ਵਜੇ ਗੇਟ ਹਕੀਮਾਂ ਥਾਣੇ ਤੋਂ ਦਾਣਾ ਮੰਡੀ ਵਿਖੇ ਆਪਣੀ ਡਿਊਟੀ ਲਈ ਰਵਾਨਾ ਹੋਏ ਸਨ। ਇਸ ਤੋਂ ਬਾਅਦ ਦੇਰ ਰਾਤ ਕਰੀਬ 12:30 ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਦੋਪਹੀਆ ਵਾਹਨ ’ਤੇ ASI ਹਰਜੀਤ ਸਿੰਘ ਦਾ ਪਿੱਛਾ ਕੀਤਾ। ਹਮਲਾਵਰਾਂ ਨੇ ਬਹੁਤ ਨੇੜਿਓਂ .30 ਬੋਰ ਦੀ ਪਿਸਤੌਲ ਨਾਲ ਗੋਲੀ ਚਲਾਈ। ਗੋਲੀ ਉਨ੍ਹਾਂ ਦੇ ਸਿਰ/ਗਰਦਨ ਦੇ ਪਿਛਲੇ ਹਿੱਸੇ ’ਚ ਲੱਗੀ। ਪੁਲਿਸ ਨੂੰ ਮੌਕੇ ਤੋਂ .30 ਬੋਰ ਦਾ ਇੱਕ ਖਾਲੀ ਖੋਲ੍ਹ ਅਤੇ ਖੂਨ ਦੇ ਧੱਬੇ ਮਿਲੇ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਮੌਤ ਦੇ ਸਪੱਸ਼ਟ ਕਾਰਨਾਂ ਦੀ ਵਿਸਥਾਰਤ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ। DGP ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੂਰੀ ਪੇਸ਼ੇਵਰ ਸਮਰੱਥਾ ਅਤੇ ਤਕਨੀਕੀ ਵਿਸ਼ਲੇਸ਼ਣ ਨਾਲ ਕੀਤੀ ਜਾ ਰਹੀ ਹੈ।
ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਈ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਅਤੇ ਹਮਲਾਵਰਾਂ ਦੀ ਮੂਵਮੈਂਟ ਟ੍ਰੇਲ ਨੂੰ ਵੀ ਖੰਗਾਲਿਆ ਜਾ ਰਿਹਾ ਹੈ। DGP ਗੌਰਵ ਯਾਦਵ ਨੇ ਭਰੋਸਾ ਦਿੱਤਾ ਕਿ ਪੁਲਿਸ ਜਲਦ ਹੀ ਇਸ ਕਤਲ ਦੀ ਗੁੱਥੀ ਸੁਲਝਾ ਕੇ ਵੱਡਾ ਬ੍ਰੇਕਥਰੂ ਹਾਸਲ ਕਰੇਗੀ। ਉਨ੍ਹਾਂ ਸਖ਼ਤ ਸ਼ਬਦਾਂ ’ਚ ਕਿਹਾ ਕਿ ਇਸ ਘਿਨਾਉਣੀ ਵਾਰਦਾਤ ’ਚ ਜੋ ਵੀ ਵਿਅਕਤੀ ਸ਼ਾਮਲ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਅਜਿਹੀ ਮਿਸਾਲ ਕਾਇਮ ਕਰਨ ਵਾਲੀ ਕਾਰਵਾਈ ਹੋਵੇਗੀ, ਤਾਂ ਜੋ ਕੋਈ ਵੀ ਕਾਨੂੰਨ ਆਪਣੇ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੇ।

LEAVE A REPLY

Please enter your comment!
Please enter your name here