ਪੰਜਾਬ ਖੰਡੂਰ ਸਾਹਿਬ ’ਚ ਏਟੀਐਮ ਲੁੱਟਣ ਦਾ ਨਾਕਾਮ ਕੋਸ਼ਿਸ਼/ ਕੰਧ ’ਚ ਪਾੜ ਪਾਉਣ ਬਾਦ ਤੋੜੀ ਏਟੀਐਮ ਮਸ਼ੀਨ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - September 18, 2026 0 2 Facebook Twitter Pinterest WhatsApp ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਕਸਬਾ ਖਡੂਰ ਸਾਹਿਬ ਵਿੱਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਨੂੰ ਦੋ ਨਕਾਬਪੋਸਾਂ ਵੱਲੋਂ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਖਡੂਰ ਸਾਹਿਬ ਦੇ ਨਾਗੋਕੇ ਰੋਡ ‘ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਦੀ ਕੰਧ ਚ ਪਾੜ ਪਾ ਕੇ ਦੋ ਨਕਾਬਪੋਸ਼ ਅੰਦਰ ਦਾਖਲ਼ ਹੋਏ ਅਤੇ ਏਟੀਐਮ ਮਸ਼ੀਨ ਤੋੜ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਲੁਟੇਰਿਆਂ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਬੈਂਕ ਮੈਨੇਜਰ ਲੋਕੇਸ਼ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਲੰਘੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਏ ਟੀ ਐੱਮ ਦੀ ਕੰਧ ਨੂੰ ਸੰਨ੍ਹ ਲਾ ਕੇ ਏ ਟੀ ਐੱਮ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਕਤ ਲੁਟੇਰਿਆ ਵੱਲੋਂ ਏ ਟੀ ਐੱਮ ਦੀ ਭੰਨ-ਤੋੜ ਕੀਤੀ ਗਈ ਪਰ ਉਹ ਏਟੀਐੱਮ ਵਿੱਚੋਂ ਪੈਸੇ ਕੱਢਣ ਵਿੱਚ ਕਾਮਯਾਬ ਨਹੀ ਹੋ ਸਕੇ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।