ਮਾਨਸਾ ਪੁਲਿਸ ਦਾ ਫਾਇਰਿੰਗ ਮਾਮਲੇ ’ਚ ਐਕਸ਼ਨ/ ਦੋ ਨੌਜਵਾਨਾਂ ਸਮੇਤ 7 ਨਾਬਾਲਿਗ ਗ੍ਰਿਫਤਾਰ/ ਵਾਰਦਾਤ ਸਮੇਂ ਵਰਤਿਆ ਕਾਰ ਤੇ ਮੋਟਰ ਸਾਇਕਲ ਬਰਾਮਦ

0
2

ਮਾਨਸਾ ਪੁਲਿਸ ਨੇ ਇਕ ਘਰ ਵਿਚ ਦਾਖਲ ਹੋ ਕੇ ਨੌਜਵਾਨ ਉਤੇ ਗੋਲੀਆਂ ਚਲਾਉਣ ਮਾਮਲੇ ਵਿਚ ਦੋ ਨੌਜਵਾਨਾਂ ਸਮੇਤ 7 ਨਾਬਾਲਿਗ ਬੱਚਿਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਤੇ ਕਾਰ ਵੀ ਬਰਾਮਦ ਕਰ ਲਈ ਹੈ। ਫਿਲਹਾਲ ਪੁਲਿਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ। ਮੁਢਲੀ ਪੁਲਿਸ ਜਾਂਚ ਮੁਤਾਬਕ ਫੜੇ ਗਏ ਦੋ ਨੌਜਵਾਨਾਂ ਤੇ ਐਨਡੀਪੀਸੀ ਐਕਟ ਦੇ ਪਹਿਲਾਂ ਵੀ ਮਾਮਲੇ ਦਰਜ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਹਿਵ ਚੌਧਰੀ ਨੇ ਦੱਸਿਆ ਕਿ 14 ਸਤੰਬਰ ਦੇ ਦਿਨ ਮਾਨਸਾ ਦੇ ਵਿੱਚ ਵਾਰਡ ਨੰਬਰ ਚਾਰ ਚੋਂ ਨੌਜਵਾਨ ਗੁਰਵਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕਰ ਕਿ ਉਸਨੂੰ ਜਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਫਰਾਰ ਹੋ ਗਏ ਸੀ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਪੁਲਿਸ ਨੇ ਪੀੜਤ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਫਾਇਰਿੰਗ ਕਰਨ ਵਾਲੇ ਦੋ ਨੌਜਵਾਨ ਪੁਨੀਤ ਕੁਮਾਰ ਅਤੇ ਸੁਖਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਦੇ ਨਾਲ ਸੱਤ ਨਾਬਾਲਗ ਬੱਚੇ ਵੀ ਗ੍ਰਿਫਤਾਰ ਕੀਤੇ ਗਏ ਨੇ ਜਿਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਪੂਰੀ ਸਾਜਿਸ਼ ਘੜੀ ਗਈ ਸੀ। ਇਸ ਦੌਰਾਨ ਐਸਐਸਪੀ ਮਾਨਸਾ ਨੇ ਦੱਸਿਆ ਕਿ ਵਾਰਦਾਤ ਦੇ ਵਿੱਚ ਵਰਤੇ ਗਏ ਮੋਟਰਸਾਈਕਲ ਅਤੇ ਕਾਰ ਨੂੰ ਹੀ ਬਰਾਮਦ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ ਉਹਨਾਂ ਕਿਹਾ ਕਿ ਫੜੇ ਗਏ ਦੋ ਨੌਜਵਾਨਾਂ ਤੇ ਐਨਡੀਪੀਸੀ ਐਕਟ ਦੇ ਪਹਿਲਾਂ ਵੀ ਮਾਮਲੇ ਦਰਜ ਹਨ।

LEAVE A REPLY

Please enter your comment!
Please enter your name here