ਅੰਮ੍ਰਿਤਸਰ ’ਚ ਏਐਸਆਈ ਦੇ ਗੋਲੀ ਮਾਰ ਕੇ ਕਤਲ/ ਥਾਣਾ ਗੇਟ ਹਕੀਮਾ ਇਲਾਕੇ ਦੀ ਵਾਰਦਾਤ/ ਰਾਤ ਢਾਈ ਵਜੇ ਗਸ਼ਤ ਦੌਰਾਨ ਬਣਾਇਆ ਨਿਸ਼ਾਨਾ

0
2

ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਇਲਾਕੇ ਵਿਚ ਪੁਲਿਸ ਏਐਸਆਈ ਹਰਜੀਤ ਸਿੰਘ ਦਾ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਏਐਸਆਈ ਦੇਰ ਰਾਤ ਢਾਈ ਵਜੇ ਦੇ ਕਰੀਬ ਦਾਣਾ ਮੰਡੀ ਨੇੜੇ ਮੋਟਰ ਸਾਇਕਲ ਤੇ ਗਸ਼ਤ ਕਰ ਰਿਹਾ ਸੀ ਕਿ ਅਣਪਛਾਤਿਆਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here