ਪੰਜਾਬ ਬਟਾਲਾ ’ਚ ਸਾਬਕਾ ਕੇਂਦਰੀ ਮੰਤਰੀ ਬਿੱਟੂ ’ਤੇ ਹਮਲਾ/ ਪਿੰਡ ਘਸੀਟਪੁਰ ਨੇੜੇ ਦੀ ਘਟਨਾ/ ਕਾਫਲੇ ’ਤੇ ਸੁੱਟੇ ਅੰਡੇ ਤੇ ਟਮਾਟਰ, ਪੁਲਿਸ ਕਰ ਰਹੀ ਕਾਰਵਾਈ By admin - September 18, 2026 0 3 Facebook Twitter Pinterest WhatsApp ਬਟਾਲਾ ਦੇ ਘਸੀਟਪੁਰਾ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਾਬਲੇ ’ਤੇ ਹਮਲਾ ਹੋਇਆ ਹੈ। ਇੱਥੇ ਕੁੱਝ ਲੋਕਾ ਨੇ ਉਨ੍ਹਾਂ ਦੇ ਕਾਫਲੇ ਨੂੰ ਘੇਰ ਕੇ ਟਮਾਟਰਾਂ ਤੇ ਆਂਡਿਆਂ ਨਾਲ ਹਮਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਵਨੀਤ ਸਿੰਘ ਬਿੱਟੂ ਅੰਮ੍ਰਿਤਸਰ ਤੋਂ ਬਟਾਲਾ ਵੱਲ ਨੂੰ ਆ ਰਹੇ ਸਨ ਕਿ ਬਟਾਲਾ ਦੇ ਨੇੜੇ ਕਸਬਾ ਘਸੀਟਪੁਰ ਵਿਖੇ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਕਾਫਲੇ ਨੂੰ ਘੇਰ ਕੇ ਉਹਨਾਂ ਤੇ ਟਮਾਟਰ ਤੇ ਆਂਡੇ ਸੁੱਟੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਗੱਡੀ ਵਿਚੋਂ ਕੱਢ ਕੇ ਇਕ ਘਰ ਵਿਚ ਸੁਰੱਖਿਅਤ ਕੀਤਾ। ਮੀਡੀਆ ਗੱਲਬਾਤ ਦੌਰਾਨ ਰਵਨੀਤ ਬਿੱਟੂ ਨੇ ਕਾਫਲੇ ਨੂੰ ਘੇਰ ਕੇ ਉਹਨਾਂ ਉੱਤੇ ਹਮਲਾ ਕੀਤੇ ਜਾਣ ਦੇ ਇਲਜ਼ਾਮ ਲਾਏ ਹਨ। ਰਵਨੀਤ ਬਿੱਟੂ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੇ ਸੀ ਅਤੇ ਉਨ੍ਹਾਂ ਨੇ ਰਸਤੇ ਵਿੱਚ ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਵਿਖੇ ਨਤਮਸਤਕ ਵੀ ਹੋਣਾ ਸੀ। ਸਾਬਕਾ ਮੰਤਰੀ ਦਾ ਦੋਸ਼ ਸੀ ਕਿ ਘਸੀਟਪੁਰਾ ਅੱਡੇ ਨੇੜੇ ਆਮ ਆਦਮੀ ਪਾਰਟੀ ਦੇ ਆਗੂ ਜੋਬਨ ਰੰਧਾਵਾ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੇ ਕਾਫਲੇ ’ਤੇ ਆਂਡੇ ਅਤੇ ਟਮਾਟਰ ਸੁੱਟੇ ਗਏ ਹਨ। ਘਟਨਾ ਦੌਰਾਨ ਉਨ੍ਹਾਂ ਨੇ ਹਾਈਵੇ ’ਤੇ ਗੱਡੀ ਰੋਕ ਕੇ ਨੇੜਲੇ ਇੱਕ ਘਰ ਵਿੱਚ ਦਾਖਲ ਹੋ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬਿੱਟੂ ਦਾ ਇਲਜਾਮ ਸੀ ਕਿ ਕੁਝ ਹਮਲਾਵਰ ਹਥਿਆਰਾਂ ਨਾਲ ਲੈਸ ਵੀ ਸਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਦਾਅਵਿਆਂ ਦੀ ਅਜੇ ਤਕ ਸੁਤੰਤਰ ਪੁਸ਼ਟੀ ਨਹੀਂ ਕੀਤੀ।