ਤਰਨ ਤਾਰਨ ਪੁਲਿਸ ਹੱਥ ਲੱਗੀ ਵੱਡੀ ਸਫਲਤਾ/ ਨਸ਼ਾ ਤੇ ਹਥਿਆਰ ਤਸਕਰੀ ਦਾ ਪਰਦਾਫਾਸ਼/ 7 ਕਿੱਲੋ 749 ਗਰਾਮ ਹੈਰੋਇਨ ਤੇ 4 ਪਿਸਟਲਾਂ ਸਮੇਤ 2 ਕਾਬੂ

0
2

ਤਰਨ ਤਾਰਨ ਸੀਆਈਏ ਸਟਾਫ ਪੁਲਿਸ ਨੇ ਨਸ਼ਾ ਤੇ ਹਥਿਆਰ ਤਸਕਰੀ ਗਰੋਹ ਦਾ ਪਰਦਾਫਾਸ਼ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ  7 ਕਿੱਲੋ 749 ਗ੍ਰਾਮ ਹੈਰੋਇਨ ਅਤੇ 4 ਵਿਦੇਸ਼ੀ ਪਿਸਤੌਲਾਂ ਬਰਾਮਦ ਕੀਤੀਆਂ ਹਨ। ਭੜੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ ਜਗਤਬੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਮਾੜੀ ਮੇਘਾ ਅਤੇ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਾਰਲਾ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਦੇ ਪਾਕਿਸਤਾਨੀ ਸਮਗੱਲਰਾਂ ਨਾਲ ਸਬੰਧ ਸਨ ਅਤੇ ਇਹ ਸਰੱਹਦ ਪਾਰੋਂ ਵੱਖ-ਵੱਖ ਤਰੀਕਿਆਂ ਰਾਹੀਂ ਹੈਰੋਇੰਨ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜੁਲਿਆ ਵਿੱਚ ਸਪਲਾਈ ਕਰਦੇ ਹਨ। ਅੱਜ ਵੀ ਸਰਹੱਦ ਪਾਰੋਂ ਮੰਗਵਾਈ ਗਈ ਹੈਰੋਇਨ ਲੈ ਕੇ ਆ ਰਹੇ ਸੀ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ।
ਜਾਣਕਾਰੀ ਅਨੁਸਾਰ ਸੀਆਈਏ ਸਟਾਫ ਤਰਨ ਤਾਰਨ ਦੇ ਇੰਸਪੈਕਟਰ ਰੁਪਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਹਿਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਉਕਤ ਮੁਲਜਮਾਂ ਦੇ ਮੋਟਰ ਸਾਇਕਲ ਰਾਹੀਂ ਖਾਲੜਾ ਸਾਈਡ ਤੇ ਡਰੇਨ ਵਾਲੇ ਰਸਤੇ ਪਿੰਡ ਮੁਗਲਚੱਕ ਨੂੰ ਆਉਣ ਦਾ ਪਤਾ ਚੱਲਿਆ ਸੀ। ਪੁਲਿਸ ਨੇ ਪਿੰਡ ਮੁਗਲਚੱਕ ਨਜ਼ਦੀਕ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ। ਜਿਸਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ 02 ਨੌਜਵਾਨਾ ਨੂੰ ਦੌਰਾਨੇ ਨਾਕਾਬੰਦੀ ਕਾਬੂ ਕੀਤਾ।
ਮੁਲਜਮਾਂ ਦੀ ਤਲਾਸ਼ੀ ਦੌਰਾਨ ਇਹਨਾਂ ਪਾਸੋਂ ਕੁੱਲ 7 ਕਿਲੋ 749 ਗ੍ਰਾਮ ਹੈਰੋਇਨ, ਇੱਕ ਮੋਬਾਇਲ ਫੋਨ, ਇੱਕ ਮੋਟਰਸਾਇਕਲ ਬਰਾਮਦ ਕੀਤਾ। ਪੁੱਛ-ਗਿੱਛ ਦੌਰਾਨ  ਖੁਲਾਸਾ ਹੋਇਆ ਕਿ ਉਕਤ ਦੋਸ਼ੀਆਂ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧ ਹਨ ਅਤੇ ਇਹ ਦੋਸ਼ੀ ਸਰੱਹਦ ਪਾਰੋਂ ਵੱਖ-ਵੱਖ ਤਰੀਕਿਆਂ ਰਾਹੀਂ ਹੈਰੋਇੰਨ ਦੀਆਂ ਖੇਪਾਂ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜਿਲਿਆ ਅਤੇ ਕਸਬਿਆਂ ਵਿੱਚ ਸਪਲਾਈ ਕਰਦੇ ਹਨ। ਗ੍ਰਿਫਤਾਰ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 3 ਦਿਨ ਦਾ ਰਿਮਾਂਡ ਹਾਂਸਲ ਕਰਕੇ ਅਗਲੇਰੀ ਪੁੱਛ-ਗਿੱਛ ਅਮਲ ਵਿੱਚ ਲਿਆਂਦੀ ਗਈ।

LEAVE A REPLY

Please enter your comment!
Please enter your name here