ਪੰਜਾਬ ਨਸ਼ੇ ਦੇ ਮੁੱਦੇ ’ਤੇ ਭਾਜਪਾ ’ਤੇ ਵਰ੍ਹੇ ਡਾ. ਬਲਬੀਰ ਸਿੰਘ/ ਚੋਣਾਂ ਨੇੜੇ ਨਸ਼ਿਆਂ ’ਤੇ ਸਿਆਸਤ ਕਰਨ ਦੇ ਲਾਏ ਇਲਜ਼ਾਮ/ ਕਿਹਾ, ਨਸ਼ਿਆਂ ਖਿਲਾਫ ਦਿਨ ਰਾਤ ਕੰਮ ਕਰ ਰਹੀ ਸਰਕਾਰ By admin - September 17, 2026 0 3 Facebook Twitter Pinterest WhatsApp ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਿਆਂ ਦੇ ਮੁੱਦੇ ਉਤੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਹੈ। ਭਾਜਪਾ ਦੀ ਨਸ਼ਿਆਂ ਖਿਲਾਫ ਮੁਹਿੰਮ ’ਤੇ ਟਕਾਸ ਕਰਦਿਆਂ ਸਿਹਤ ਮੰਤਰੀ ਨੇ ਭਾਜਪਾ 12 ਸਾਲਾ ਤੋਂ ਨਸ਼ਿਆਂ ਬਾਰੇ ਚੁੱਪ ਸੀ ਅਤੇ ਹੁਣ ਚੋਣਾਂ ਨੇੜੇ ਆਉਣ ਬਾਅਦ ਪੰਜਾਬ ਅੰਦਰਲੇ ਨਸ਼ਿਆਂ ਬਾਰੇ ਹੋ-ਹੱਲਾ ਮਚਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਉਣ ਵਾਲੇ ਜ਼ਿਆਦਾਤਰ ਨਸ਼ੇ ਭਾਜਪਾ ਸ਼ਾਂਸਤ ਸੂਬਿਆਂ ਵਿਚੋਂ ਹੋ ਕੇ ਆ ਰਹੇ ਹਨ। ਨਾਰਕੋਟਿਕਸ ਕੰਟ੍ਹੋਲ ਬਿਊਰੋ ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਬੀ ਟੀਮ ਵਾਂਗ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਾਕੀ ਸੂਬਿਆਂ ਵਿਚ ਪੰਜਾਬ ਨਾਲੋਂ ਜ਼ਿਆਦਾ ਨਸ਼ੇ ਹਨ ਪਰ ਨਾਰਕੋਟਿਕਸ ਕੰਟਰੋਲ ਬਿਊਰੋ ਉਹਦੇ ਬਾਰੇ ਚੁੱਪ ਹੈ। ਅਖੀਰ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਮਾਨ ਸਰਕਾਰ ਹਰ ਪੱਧਰ ‘ਤੇ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਲਗਾਤਾਰ ਨਸ਼ੇ ਦੇ ਰੋਕਥਾਮ ਲਈ ਕਰ ਰਹੀਆਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।