ਪੰਜਾਬ ਭਾਈ ਰਾਜੋਆਣਾ ਨੇ ਪ੍ਰਧਾਨ ਮੰਤਰੀ ਮੋਦੀ ਵੱਲ ਲਿਖੀ ਚਿੱਠੀ/ ਰਹਿਮ ਦੀ ਅਪੀਲ ’ਤੇ ਛੇਤੀ ਫੈਸਲਾ ਲੈਣ ਦੀ ਕੀਤੀ ਮੰਗ/ 15 ਸਾਲ ਤਕ ਫੈਸਲਾ ਨਾ ਲੈਣ ’ਤੇ ਵੀ ਚੁੱਕੇ ਸਵਾਲ By admin - September 17, 2026 0 3 Facebook Twitter Pinterest WhatsApp ਪਟਿਆਲਾ ਜੇਲ੍ਹ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਨਾ ਵੱਲੋਂ ਇੱਕ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਪੱਤਰ ਲਿਖਿਆ ਗਿਆ ਹੈ। ਪੱਤਰ ਵਿਚ ਉਨ੍ਹਾਂ ਦੀ ਅਪੀਲ ਉਤੇ 15 ਸਾਲ ਤਕ ਕੋਈ ਫੈਸਲਾ ਨਾ ਲੈਣ ਨੂੰ ਲੈ ਕੇ ਗਿਲਾ ਜਾਹਰ ਕੀਤਾ ਗਿਆ ਹੈ। ਰਾਜੋਆਣਾ ਨੇ ਚਿੱਠੀ ‘ਚ ਜ਼ਿਕਰ ਕੀਤਾ ਹੈ ਕਿ ਉਹ ਪਿਛਲੇ 31 ਸਾਲਾਂ ਤੋਂ ਜੇਲ੍ਹ ‘ਚ ਹਨ ਤੇ 20 ਸਾਲਾਂ ਤੋਂ ਫਾਂਸੀ ਦੀ ਸਜ਼ਾ ਦੀ ਚੱਕੀ ‘ਚ ਬੈਠੇ ਹਨ ਤੇ ਆਪਣੇ ਆਉਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਫਾਂਸੀ ਦੀ ਸਜ਼ਾ ਨਾਲ ਸਬੰਧਤ ਅਪੀਲ ਪਿਛਲੇ 15 ਸਾਲਾਂ ਤੋਂ ਤੁਹਾਡੀ ਸਰਕਾਰ ਕੋਲ ਵਿਚਾਰ ਅਧੀਨ ਹੈ। 2019 ਦਾ ਨੋਟੀਫਿਕੇਸ਼ਨ ਯਾਦ ਕਰਵਾਉਂਦਿਆਂ ਉਨ੍ਹਾਂ ਅੱਗੇ ਲਿਖਿਆ ਹੈ ਕਿ ਉਨ੍ਹਾਂ ਨੇ 2019 ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼-ਪੂਰਬ ‘ਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਉਹ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਦੇਸ਼ ਦੀ ਸੁਪਰੀਮ ਕੋਰਟ ਪਿਛਲੇ 6 ਸਾਲਾਂ ਤੋਂ ਸਰਕਾਰ ਤੋਂ ਅਪੀਲ ‘ਤੇ ਫੈਸਲਾ ਲੈਣ ਲਈ ਹੁਕਮ ਜਾਰੀ ਕਰ ਰਹੀ ਹੈ, ਪਰ ਸਰਕਾਰ ਖਾਮੋਸ਼ ਹੈ। ਰਾਜੋਆਣਾ ਨੇ ਚਿੱਠੀ ‘ਚ ਪੀਐਮ ਮੋਦੀ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ ਕਿ ਤੁਸੀਂ 2023 ‘ਚ ਸੁਪਰੀਮ ਕੋਰਟ ‘ਚ ਇੱਕ ਹਲਫ਼ਨਾਮਨ ਦਾਇਰ ਕਰਕੇ ਇਹ ਵੀ ਕਿਹਾ ਸੀ ਕਿ ਫੈਸਲਾ ਕਰਨ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਰਾਜੋਆਣਾ ਨੇ ਸਵਾਲ ਕੀਤਾ ਹੈ ਕਿ ਜਿਹੜਾ ਇਨਸਾਨ ਤੁਹਾਡੀ ਹਿਰਾਸਤ ‘ਚ ਹੈ ਜਿਸ ਦੀ ਪਲ-ਪਲ ਦੀ ਜਾਣਕਾਰੀ ਤੁਹਾਡੇ ਕੋਲ ਹੈ, ਫਿਰ ਵੀ ਕਿਹਾ ਜਾ ਰਿਹਾ ਹੈ ਕਿ ਫੈਸਲਾ ਕਰਨ ਨਾਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਕੀ ਪ੍ਰਮਾਣੂ ਸ਼ਕਤੀ ਦੇਸ਼ ਦੀ ਸੁਰੱਖਿਆ ਇੰਨੀ ਕਮਜ਼ੋਰ ਹੈ ਕਿ ਇੱਕ ਫੈਸਲੇ ਨਾਲ ਖ਼ਤਰੇ ‘ਚ ਪੈ ਜਾਵੇਗੀ। ਉਨ੍ਹਾਂ ਲਿਖਿਆ ਕਿ ਮੈਂ ਇੱਕ ਆਮ ਇਨਸਾਨ ਹਾਂ ਜਿਸ ਦੇ ਅੱਗੇ ਪਿੱਛੇ ਕੋਈ ਨਹੀਂ ਹੈ ਤੇ ਉਸ ਤੋਂ ਸੁਰੱਖਿਆ ਨੂੰ ਕਿਸ ਤਰੀਕੇ ਦਾ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ 15 ਸਾਲਾਂ ਤੋਂ ਅਪੀਲ ਫੈਸਲੇ ਦੀ ਉਡੀਕ ਕਰ ਰਹੀ ਹੈ, ਇਸ ਲਈ ਜੋ ਵੀ ਫੈਸਲਾ ਲੈਣਾ ਚਾਹੁੰਦੇ ਹੋ, ਉਹ ਜਲਦੀ ਲਿਆ ਜਾਵੇ।