ਸੰਗਰੂਰ ’ਚ ਨਸ਼ਾ ਤਸਕਰਾਂ ਵੱਲੋਂ ਗ੍ਰੰਥੀ ਸਿੰਘ ਨਾਲ ਕੁੱਟਮਾਰ/ ਨਸ਼ੇ ਵੇਚਣ ਤੋਂ ਰੋਕਣ ’ਤੇ ਬਣਾਇਆ ਨਿਸ਼ਾਨਾ/ ਸਰਪੰਚ ’ਤੇ ਵੀ ਚਲਾਏ ਇੱਟਾਂ-ਰੋੜੇ, ਪੁਲਿਸ ਕਰ ਰਹੀ ਜਾਂਚ

0
2

 

ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਨਸ਼ਿਆਂ ਖਿਲਾਫ ਸਖਤੀ ਦੇ ਬਾਵਜੂਦ ਨਸ਼ਾ ਤਸਕਰ ਆਪਣੀਆਂ ਹਕਕਤਾਂ ਤੋਂ ਬਾਜ਼ ਨਹੀਂ ਆ ਰਹੇ ਅਤੇ ਉਹ ਨਸ਼ਿਆਂ ਤੋਂ ਰੋਕਣ ਵਾਲੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਨੇ। ਤਾਜ਼ਾ ਮਾਮਲਾ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਝਾੜੋ ਤੋਂ ਸਾਹਮਣੇ ਆਇਆ ਹੈ। ਇੱਥੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਨਸ਼ਾ ਤਸਕਰਾਂ ਨੂੰ ਨਸ਼ੇ ਵੇਚਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਨਸ਼ਾ ਤਸਕਰਾਂ ਨੇ ਗ੍ਰੰਥੀ ਸਿੰਘ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਜਦੋਂ ਪਿੰਡ ਦਾ ਸਰਪੰਚ ਤੇ ਪੰਚਾਇਤ ਮੈਂਬਰ ਉਲਾਭਾ ਦੇਣ ਗਏ ਤਾਂ ਉਨ੍ਹਾਂ ਉਤੇ ਵੀ ਇੱਟਾਂ ਰੋੜੇ ਚਲਾਏ ਗਏ। ਗ੍ਰੰਥੀ ਸਿੰਘ ਤੇ ਸਰਪੰਚ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਸਪਤਾਲ ਵਿਚ ਦਾਖਲ ਗ੍ਰੰਥੀ ਸਿੰਘ ਨੇ ਹਮਲਾਵਰਾਂ ਉਤੇ ਉਸਦੇ ਕੇਸਾਂ ਅਤੇ ਗਾਤਰਾ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮ ਵੀ ਲਾਏ ਹਨ। ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਪਿੰਡ ਦੀ ਪੰਚਾਇਤ ਇਹਨਾਂ ਨਸ਼ਾ ਤਸਕਰਾਂ ਦੇ ਘਰ ਗਈ ਤਾਂ ਨਸ਼ਾ ਤਸਕਰਾਂ ਵੱਲੋਂ ਪਿੰਡ ਦੇ ਸਰਪੰਚ ਅਤੇ ਮੈਂਬਰਾਂ ਉੱਤੇ ਵੀ ਇੱਟਾ ਰੋੜੇ ਚਲਾ ਦਿੱਤੇ ਜਿਸ ਵਿੱਚ ਪਿੰਡ ਦਾ ਮੌਜੂਦਾ ਸਰਪੰਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਸੰਗਰੂਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਨੇ ਦੱਸਿਆ ਕਿ ਸੁਖਬੀਰ ਨਾਮ ਦਾ ਵਿਅਕਤੀ ਸਾਡੇ ਪਿੰਡ ਵਿੱਚ ਨਸ਼ਾ ਵੇਚਦਾ ਸੀ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਉਸਨੂੰ ਰੋਕਿਆ ਗਿਆ ਤਾਂ ਉਹਨਾਂ ਵਿਅਕਤੀਆਂ ਵੱਲੋਂ ਗ੍ਰੰਥੀ ਦੀ ਕੁੱਟਮਾਰ ਕੀਤੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਨਗੇ ਤਾਂ ਉਹਨਾਂ ਵੱਲੋਂ ਸਾਡੇ ਉੱਤੇ ਵੀ ਇੱਟਾਂ ਰੋੜੇ ਵਰਸਾ ਦਿੱਤੇ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕਰੇ। ਦੱਸ ਦਈਏ ਕਿ ਇਹਨਾਂ ਵਿਅਕਤੀਆਂ ਖਿਲਾਫ ਪਹਿਲਾਂ ਵੀ ਕਈ ਨਸ਼ਾ ਤਸਕਰੀ ਅਤੇ ਐਨਡੀਪੀਐਸ ਦੇ ਮਾਮਲੇ ਦਰਜ ਹਨ ਕਰੀਬ ਡੇਢ ਮਹੀਨਾ ਪਹਿਲਾਂ ਹੀ ਇਹ ਨਸ਼ਾ ਤਸਕਰ ਜੇਲ ਵਿੱਚੋਂ ਬਾਹਰ ਆਇਆ ਹੈ। ਇਸ ਬਾਰੇ ਜਦੋਂ ਸੰਗਰੂਰ ਸਰਕਾਰੀ ਹਸਪਤਾਲ ਦੇ ਡਾਕਟਰ ਰੀਆ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇੱਕ ਮਰੀਜ਼ ਦੇ ਸਿਰ ਵਿੱਚ ਸੱਟ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here