ਹੁਸ਼ਿਆਰਪੁਰ ’ਚ ਬੀਜੇਪੀ ਦੇ ਬਸਪਾ ਆਗੂ ਆਹਮੋ ਸਾਹਮਣੇ/ ਪਿੰਡ ਵਾਸੀਆਂ ਨੇ ਭਾਜਪਾ ਖਿਲਾਫ ਕੀਤੀ ਨਾਅਰੇਬਾਜ਼ੀ/ ਦੋਵਾਂ ਧਿਰਾਂ ਵਿਚਾਲੇ ਹੋਈ ਧੱਕਾ-ਮੁੱਕੀ

0
2

 

ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਵਿਖੇ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਇਕੱਤਰ ਹੋਏ ਭਾਜਪਾ ਆਗੂਆਂ ਅਤੇ ਬਸਪਾ ਵਰਕਰਾਂ ਵਿਚਾਲੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਆਗੂ ਤੇ ਵਰਕਰ ਆਪਸ ਵਿਚ ਉਲਝ ਪਏ। ਇਸੇ ਦੌਰਾਨ ਭਾਜਪਾ ਆਗੂ ਵਿਜੇ ਸਾਪਲਾ ਨਾਲ ਵੀ ਖਿੱਚ-ਧੂਹ ਹੋਈ ਅਤੇ ਉਨ੍ਹਾਂ ਦੇ ਸੱਟਾਂ ਲੱਗਣ ਦੀ ਖਬਰ ਹੈ। ਮੌਕੇ ਤੇ ਮੌਜੂਦ ਪੁਲਿਸ ਨੇ ਮੁਸ਼ੱਕਤ ਬਾਅਦ ਸਥਿਤੀ ਤੇ ਕਾਬੂ ਪਾਇਆ।
ਦੱਸ ਦਈਏ ਕਿ ਬੀਤੇ ਦਿਨ ਪਿੰਡ ਬਾੜੀਆ ਕਲਾਂ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੋਤ ਨਾਲ ਸ਼ਰਾਰਤੀ ਅਨਸਰਾ ਵੱਲੋਂ ਭੰਨ ਤੋੜ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਅੱਜ ਭਾਜਪਾ ਪਾਰਟੀ ਵੱਲੋਂ ਬਾੜੀਆਂ ਕਲਾਂ ਵਿਖੇ ਬਾਬਾ ਸਾਹਿਬ ਦੇ ਬੁੱਤ ਨੇੜੇ ਇਕੱਠੇ ਹੋਣਾ ਸੀ। ਇਸੇ ਦੌਰਾਨ ਪਿੰਡ ਵਾਸੀ ਤੇ ਬਸਪਾ ਪਾਰਟੀ ਦੇ ਵਰਕਰਾਂ ਨੇ ਵੀ ਇਕੱਠ ਕੀਤਾ ਹੋਇਆ ਸੀ। ਇਸੇ ਦੌਰਾਨ ਪਿੰਡ ਵਾਸੀਆਂ ਤੇ ਬਸਪਾ ਆਗੂਆਂ ਨੇ ਭਾਜਪਾ ਖਿਲਾਫ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਮਾਹੌਲ ਤਨਾਪੂਰਨ ਹੋ ਗਿਆ ਅਤੇ ਬਸਪਾ ਤੇ ਬੀਜੇਪੀ ਦੇ ਵਰਕਰ ਅਤੇ ਸੀਨੀਅਰ ਆਗੂ ਆਪਸ ਵਿੱਚ ਹੀ ਲੜ ਪਏ ਜਿਸ ਨਾਲ ਬੀਜੇਪੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨਾਲ ਵੀ ਖਿੱਚ-ਧੂਹ ਹੋਣ ਦੀ ਖਬਰ ਹੈ।

LEAVE A REPLY

Please enter your comment!
Please enter your name here