ਪੰਜਾਬ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪ੍ਰੈੱਸ ਕਾਨਫਰੰਸ/ ਸਿਹਤ ਕ੍ਰਾਂਤੀ ਤਹਿਤ ਕੀਤੇ ਕੰਮਾਂ ਕੀਤਾ ਗੁਣਗਾਣ/ ਕਿਡਨੀ ਦੇ ਸਫਲ ਇਲਾਜ਼ ਨੂੰ ਦੱਸਿਆ ਵੱਡੀ ਪ੍ਰਾਪਤੀ By admin - September 15, 2026 0 4 Facebook Twitter Pinterest WhatsApp ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਦੀਆਂ ਸਿਹਤ ਕ੍ਰਾਂਤੀ ਤਹਿਤ ਕੀਤੀਆਂ ਪ੍ਰਾਪਤੀਆਂ ਦਾ ਗੁਣਗਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਮੈਡੀਕਲ ਕਾਲਜ ਵਿਖੇ ਸਰਕਾਰ ਦੀ ਗਰੀਬਾਂ ਲਈ ਸ਼ੁਰੂ ਕੀਤੀ ਮੁਫਤ ਬੀਮਾ ਸਕੀਮ ਤਹਿਤ ਗੁਰਦੇ ਦਾ ਸਫਲ ਆਪਰੇਸ਼ਨ ਕੀਤਾ ਗਿਆ ਹੈ। ਸਰਕਾਰ ਦੀਆਂ ਵੱਖ-ਵੱਖ ਸਿਹਤ ਯੋਜਨਾਵਾਂ, ਮੁਫ਼ਤ ਇਲਾਜ ਤੇ ਮਰੀਜ਼ਾਂ ਲਈ ਉਪਲਬਧ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਇੱਕ ਮਰੀਜ਼ ਦਾ ਮੁਫ਼ਤ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਹੈ। ਕਿਡਨੀ ਦੀ ਸੋਜ ਤੋਂ ਪੀੜਤ ਮਰੀਜ਼ ਦੇ ਇਲਾਜ ਦੌਰਾਨ ਮਰੀਜ਼ ਤੋਂ ਕੋਈ ਪੈਸਾ ਨਹੀਂ ਲਿਆ ਗਿਆ। ਸਿਹਤ ਮੰਤਰੀ ਮੁਤਾਬਕ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਆਰਗਨ ਰੀਟਰੀਵਲ ਸੈਂਟਰਾਂ ਵਜੋਂ ਵਿਕਸਤ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਲੋਕਾਂ ਨੂੰ ਗੁਰਦੇ ਤੇ ਲਿਵਰ ਵਰਗੇ ਅੰਗਾਂ ਦੇ ਟਰਾਂਸਪਲਾਂਟ ਦੀ ਸਹੂਲਤ ਮਿਲਣੀ ਆਸਾਨ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਅੰਦਰ ਡਾਇਲਸਿਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਮਕਸਦ ਲਈ ਹਸਪਤਾਲਾਂ ਅੰਦਰ ਡਾਇਲਸਿਸ ਲਈ ਮਸ਼ੀਨਾਂ ਦੀ ਗਿਣਤੀ 110 ਤੋਂ ਵਧਾ ਕੇ 206 ਕਰ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਪਹਿਲਾਂ ਜਿੱਥੇ ਕਰੀਬ 32 ਹਜ਼ਾਰ ਡਾਇਲਸਿਸ ਹੁੰਦੇ ਸਨ, ਹੁਣ ਇਹ ਗਿਣਤੀ ਵਧ ਕੇ 56 ਹਜ਼ਾਰ ਤੱਕ ਪਹੁੰਚ ਗਈ ਹੈ। ਸਰਕਾਰ ਦੀ ਮੁਫਤ ਸਿਹਤ ਬੀਮਾ ਯੋਜਨਾ ਦਾ ਹਵਾਲਾ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ 10 ਲੱਖ ਰੁਪਏ ਦੇ ਸਿਹਤ ਕਾਰਡ ਰਾਹੀਂ 5 ਲੱਖ 33 ਹਜ਼ਾਰ ਦੇ ਕਰੀਬ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ‘ਚ ਡਾਇਲਸਿਸ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਿਹਤ ਕ੍ਰਾਂਤੀ ਯੋਜਨਾ ਦਾ ਵੱਡੀ ਗਿਣਤੀ ਪੰਜਾਬੀਆਂ ਨੂੰ ਲਾਭ ਪਹੁੰਚ ਰਿਹਾ ਹੈ, ਜਿਸ ਕਾਰਨ ਲੋਕਾਂ ਅੰਦਰ ਸਰਕਾਰ ਪ੍ਰਤੀ ਭਰੋਸਾ ਲਗਾਤਾਰ ਵੱਧ ਰਿਹਾ ਹੈ।