ਪੰਜਾਬ ਗੁਰਦਾਸਪੁਰ ’ਚ ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ/ ਬਿਜਲੀ ਦੇ ਖੰਭਿਆਂ ਤੇ ਟਰਾਫਾਰਮਰਾਂ ਦਾ ਨੁਕਸਾਨ/ ਬਿਜਲੀ ਹੋਈ ਗੁੰਲ, ਲੋਕ ਹੁੰਦੇ ਰਹੇ ਪ੍ਰੇਸ਼ਾਨ By admin - September 15, 2026 0 3 Facebook Twitter Pinterest WhatsApp ਗੁਰਦਾਸਪੁਰ ਵਿਚ ਬੀਤੀ ਦੇਰ ਰਾਤ ਆਏ ਤੇਜ਼ ਤੂਫ਼ਾਨ ਨੇ ਵੱਡੀ ਗਿਣਤੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਤੇਜ਼ ਹਵਾਵਾਂ ਕਾਰਨ ਗੁਰਦਾਸਪੁਰ ਤੋਂ ਬਹਿਰਾਮਪੁਰ ਨੂੰ ਜਾਂਦੀ ਸੜਕ, ਕਾਲਜ ਰੋਡ ਅਤੇ ਰੇਲਵੇ ਸਟੇਸ਼ਨ ਰੋਡ ’ਤੇ ਕਈ ਥਾਵਾਂ ’ਤੇ ਵੱਡੇ ਦਰੱਖਤ ਜੜ੍ਹਾਂ ਸਮੇਤ ਉਖੜ ਕੇ ਸੜਕ ’ਤੇ ਡਿੱਗ ਪਏ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਦਾ ਹੋਇਆ। ਇਸ ਤੋਂ ਇਲਾਵਾ ਬਿਜਲੀ ਦੇ ਖੰਭਿਆਂ ਅਤੇ ਬਿਜਲੀ ਸਪਲਾਈ ਦੇ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਵੱਡੇ ਇਲਾਕੇ ਦੀ ਬਿਜਲੀ ਗੁੰਲ ਹੋ ਗਈ ਹੈ, ਜਿਸ ਨੂੰ ਠੀਕ ਕਰਨ ਦੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਕ ਤੂਫ਼ਾਨ ਇੰਨਾ ਤੇਜ਼ ਸੀ ਕਿ ਸੜਕ ਕਿਨਾਰੇ ਖੜ੍ਹੇ ਦਰੱਖਤਾਂ ਦੀਆਂ ਟਾਹਣੀਆਂ ਟੁੱਟ ਕੇ ਸੜਕ ’ਤੇ ਖਿੱਲਰ ਗਈਆਂ। ਕਈ ਥਾਵਾਂ ’ਤੇ ਦਰੱਖਤ ਡਿੱਗਣ ਨਾਲ ਵਾਹਨ ਚਾਲਕਾਂ ਨੂੰ ਰਾਤ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕ ’ਤੇ ਦਰੱਖਤ ਅਤੇ ਟਾਹਣੀਆਂ ਡਿੱਗਣ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਇਸੇ ਦੌਰਾਨ ਬਿਜਲੀ ਦੇ ਖੰਭਿਆਂ ਅਤੇ ਟਰਾਂਸਫਾਰਮਰਾਂ ਨੂੰ ਨੁਕਸਾਨ ਹੋਣ ਕਾਰਨ ਇਲਾਕੇ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਤੂਫ਼ਾਨ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਨੁਕਸਾਨੇ ਢਾਂਚੇ ਦੀ ਜਾਂਚ ਕਰਕੇ ਸਪਲਾਈ ਬਹਾਲ ਕਰਨ ਲਈ ਕੰਮ ਸ਼ੁਰੂ ਕੀਤਾ ਗਿਆ। ਸਵੇਰੇ ਸੜਕ ’ਤੇ ਦਰੱਖਤ ਡਿੱਗਣ ਕਾਰਨ ਰਾਹਗੀਰਾਂ ਨੂੰ ਕਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਸੜਕ ਤੋਂ ਡਿੱਗੇ ਦਰੱਖਤਾਂ ਅਤੇ ਟਾਹਣੀਆਂ ਨੂੰ ਤੁਰੰਤ ਹਟਾਇਆ ਜਾਵੇ। ਉੱਥੇ ਹੀ ਪਾਵਰ ਕੌਮ ਦੇ ਐਸਡੀਓ ਸ਼ਹਿਰੀ ਡਿਵੀਜ਼ਨ ਅਨੁਸਾਰ ਬਿਜਲੀ ਬੋਰਡ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਦੱਸਦੇ ਕਰੀਬ ਖੰਭੇ ਅਤੇ ਦੋ ਟਰਾਂਸਫਾਰਮਰ ਡਿੱਗ ਗਏ ਹਨ । ਉਹਨਾਂ ਕਿਹਾ ਕਿ ਕੁਝ ਦੇਰ ਲਈ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ ਪਰ ਹੁਣ ਸਾਰੇ ਇਲਾਕਿਆਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ ਹੈ।