ਫਰੀਦਕੋਟ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦਾ ਇਕੱਠ/ ਸਿਆਸੀ ਰੈਲੀ ਕੱਢ ਕੇ ਚੋਣ ਪ੍ਰਚਾਰ ਦਾ ਕੀਤਾ ਆਗਾਜ਼/ 2027 ਚੋਣਾਂ ਲਈ ਉਮੀਦਵਾਰ ਦਾ ਕੀਤਾ ਐਲਾਨ

0
5

2027 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਸ਼ੁਰੂ ਕਰ ਦਿੱਤੀਆਂ ਗਈਆ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਫਰੀਦਕੋਟ ਵਿਖੇ ਇੱਕ ਵਿਸ਼ਾਲ ਰੈਲੀ ਕੱਢੀ ਗਈ। ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਮੌਜੂਦਗੀ ਵਾਲੀ ਇਸ ਰੈਲੀ ਦੌਰਾਨ ਫਰੀਦਕੋਟ ਤੇ ਜੈਤੋ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਆਪਣੇ ਸੰਬੋਧਨ ਵਿਚ ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਵਾਰਿਸ ਪੰਜਾਬ ਜਥੇਬੰਦੀ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਫਰੀਦਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਚੋਂ ਦੋ ਹਲਕਿਆ ਫ਼ਰੀਦਕੋਟ ਅਤੇ ਜੈਤੋ ਦੇ ਦੋ ਉਮੀਦਵਾਰਾ ਦੇ ਨਾਵਾ ਦਾ ਐਲਾਨ ਕੀਤਾ, ਫ਼ਰੀਦਕੋਟ ਤੋਂ ਦਲੇਰ ਸਿੰਘ ਡੋਡ ਅਤੇ ਜੈਤੋ ਤੋਂ ਬੀਬੀ ਸੰਦੀਪ ਕੌਰ ਨੂੰ ਆਪਣੀ ਪਾਰਟੀ ਦੇ ਉਮੀਦਵਾਰ ਐਲਾਣੇ ਗਏ। ਇਸ ਮੌਕੇ ਸਾਂਸਦ ਸਰਬਜੀਤ ਸਿੰਘ ਖ਼ਾਲਸਾ, ਅੰਮ੍ਰਿਤ ਪਾਲ ਦਾ ਪਿਤਾ ਤਰਸੇਮ ਸਿੰਘ, ਜਸਕਰਨ ਕਾਹਣ ਸਿੰਘ ਵਾਲਾ, ਲੱਖਾ ਸਿਧਾਣਾ, ਮਨਪ੍ਰੀਤ ਇਆਲੀ,ਰਸ਼ਪਾਲ ਸਿੰਘ ਸੋਸ਼ਨ ਅਤੇ ਹੋਰ  ਲੀਡਰ ਹਾਜ਼ਰ ਰਹੇ।
ਇਸ ਮੌਕੇ ਆਗੂਆਂ ਨੇ ਕਿਆ ਕੇ ਕਿਸੇ ਵੀ ਸਰਕਾਰ ਨੇ ਹੁਣ ਤੱਕ ਪੰਥਕ ਮੁੱਦਿਆਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ ਨਹੀਂ ਕੀਤੀ ਜਿਸ ’ਚ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਮਮਲਿਆ ਦਾ ਹੱਲ ਅਤੇ ਹੋਰ ਪੰਥਕ ਮੁੱਦਿਆਂ ਤੇ ਸਿਰਫ ਸਿਆਸਤ ਕੀਤੀ ਜਿਨ੍ਹਾਂ ਨੂੰ ਹੱਲ ਕਰਵਾਉਣਾ ਪਾਰਟੀ ਦੀ ਪਹਿਲ ਹੋਵੇਗੀ। ਨਾਲ ਹੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇਣਾ ਪਾਰਟੀ ਦਾ ਪਹਿਲਾ ਕੰਮ ਹੋਵੇਗਾ।
ਉਨ੍ਹਾਂ ਨਾਲ ਹੀ ਪੰਜਾਬ ਦੇ ਹੋਰ ਮੁੱਦਿਆਂ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਨੂੰ ਘੇਰਿਆ ਉਥੇ ਹੀ ਕਿਹਾ ਕੇ ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲੀ ਪਾਰਟੀ ਖਾਸ ਬੰਦਿਆਂ ਦੀ ਪਾਰਟੀ ਬਣ ਕੇ ਰਹਿ ਗਈ। ਉਨ੍ਹਾਂ ਕਿਹਾ ਕੇ ਹਰ ਵਰਗ ਜਿਨ੍ਹਾਂ ਚ ਵਪਾਰੀ, ਦੁਕਾਨਦਾਰ, ਮੁਲਾਜ਼ਮ ਅਤੇ ਮਜ਼ਦੂਰ ਵਰਗ ਨੂੰ ਬਚਾਉਣ ਲਈ ਪਾਰਟੀ ਅੱਗੇ ਆਵੇਗੀ। ਉਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਚੰਗੀਆਂ ਤੇ ਸਮਾਨ ਸੋਚ ਵਾਲੀਆਂ ਪਾਰਟੀਆਂ ਨੂੰ ਨਾਲ ਲੈਕੇ ਚੋਣ ਲੜਨ ਦੀ ਵੀ ਗੱਲ ਕਹੀ।

LEAVE A REPLY

Please enter your comment!
Please enter your name here