ਪੰਜਾਬ ਬਰਨਾਲਾ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਫਾਇਰਿੰਗ/ ਬੀਤੀ ਰਾਤ 6 ਰਾਊਂਡ ਫਾਇਰਿੰਗ ਕਰ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - September 13, 2026 0 2 Facebook Twitter Pinterest WhatsApp ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਬਰਨਾਲਾ ਦੇ ਪਿੰਡ ਫਰਵਾਹੀ ਸਥਿਤ ਘਰ ’ਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਬੀਤੀ ਰਾਤ ਡੇਢ ਤੋਂ ਵਜੇ ਦੇ ਵਿਚਾਕਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਅਣਪਛਾਤੇ ਮੋਟਰ ਸਾਇਕਲ ਸਵਾਰ ਅੰਨ੍ਹੇਵਾਹ ਫਾਇਰਿੰਗ ਕਰ ਕੇ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗਲੀ ‘ਚ ਦਾਖਲ ਹੋਏ ਅਤੇ ਯੂ-ਟਰਨ ਲੈਣ ਬਾਅਦ ਗੁਲਾਬ ਸਿੱਧੂ ਦੇ ਘਰ ਵੱਲ 6 ਰਾਊਂਡ ਫਾਇਰ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਖਬਰਾਂ ਮੁਤਾਬਕ ਘਟਨਾ ਵੇਲੇ ਗਾਇਕ ਗੁਲਾਬ ਸਿੱਧੂ ਘਰ ਅੰਦਰ ਮੌਜੂਦ ਨਹੀਂ ਸੀ। ਉਹ ਭਾਰਤ ਤੋਂ ਬਾਹਰ ਗਏ ਹੋਏ ਸਨ ਅਤੇ ਘਰ ਦੇ ਅੰਦਰ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਬੱਚੇ ਮੌਜੂਦ ਸਨ। ਗਨੀਮਤ ਇਹ ਰਹੀ ਕਿ ਘਟਨਾ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਗੋਲੀਆਂ ਘਰ ਦੀ ਕੰਧ ਤੇ ਗੇਟ ‘ਤੇ ਲੱਗੀਆਂ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਮੌਕੇ ਤੋਂ 6 ਖਾਲੀ ਖੋਲ ਬਰਾਮਦ ਕੀਤੇ ਹਨ। ਘਰ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ‘ਚ ਲੈ ਲਈ ਗਈ ਹੈ। ਪੁਲਿਸ ਅਨੁਸਾਰ, ਗੁਲਾਬ ਸਿੱਧੂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਉਸ ਦੀ ਸੁਰੱਖਿਆ ਲਈ ਦੋ ਗੰਨਮੈਨ ਤਾਇਨਾਤ ਕੀਤੇ ਗਏ ਸਨ। ਦੱਸਣਯੋਗ ਹੈ ਕਿ ਇਸ ਪਹਿਲਾਂ 10 ਜਨਵਰੀ 2026 ਨੂੰ ਸਥਾਨਕ ਪੁਲਿਸ ਨੇ ਗਾਇਕ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਸ ਸਾਜ਼ਿਸ਼ ਦਾ ਮੁੱਖ ਸਾਜ਼ਿਸ਼ਕਰਤਾ ਕੋਟਦੂਨਾ ਪਿੰਡ ਦਾ ਸਰਪੰਚ ਬਲਜਿੰਦਰ ਸਿੰਘ ਸੀ, ਜੋ ਗੁਲਾਬ ਸਿੱਧੂ ਦੇ ਮਸ਼ਹੂਰ ਗੀਤ ‘ਸਰਪੰਚੀਆਂ’ ਦੇ ਬੋਲਾਂ ਤੋਂ ਨਾਰਾਜ਼ ਸੀ। ਉਸਦਾ ਇਰਾਦਾ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਇੱਕ ਲਾਈਵ ਸ਼ੋਅ ਦੌਰਾਨ ਗਾਇਕ ‘ਤੇ ਹਮਲਾ ਕਰਨ ਦਾ ਸੀ, ਤਾਂ ਜੋ ਬਾਅਦ ‘ਚ ਭਾਰੀ ਫਿਰੌਤੀ ਦੀ ਮੰਗ ਕਰਨ ਦਾ ਰਾਹ ਪੱਧਰਾ ਕੀਤਾ ਜਾ ਸਕੇ। ਤਾਜ਼ਾ ਘਟਨਕ੍ਰਮ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗੋਲੀਆਂ ਚਲਾਉਣ ਵਿਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਵੱਲੋਂ ਗੋਲੀਆਂ ਚਲਾਉਣ ਦੇ ਕਾਰਨ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।