ਪੰਜਾਬ ਸੰਗਰੂਰ ਪਹੁੰਚੀ ਮੋਹਨਜੀਤ ਇਨਸਾਫ ਕਮੇਟੀ/ ਗੁਲਜਾਰ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ/ ਨਸ਼ਾ ਪੀੜਤ ਪੁੱਤਰ ਦੇ ਇਲਾਜ਼ ਦਾ ਦਿੱਤਾ ਭਰੋਸਾ By admin - September 12, 2026 0 3 Facebook Twitter Pinterest WhatsApp ਮੋਹਨਜੀਤ 21 ਮੈਂਬਰੀ ਇਨਸਾਫ ਕਮੇਟੀ ਦੇ ਮੈਂਬਰ ਅੱਜ ਸੰਗਰੂਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਕਮੇਟੀ ਮੈਂਬਰਾਂ ਨਾਲ ਖੁਦ ਪਹੁੰਚੇ ਮੋਹਨਜੀਤ ਨੇ ਗੁਲਜਾਰ ਦੇ ਪਰਿਵਾਰ ਨੂੰ ਉਨ੍ਹਾਂ ਦੇ ਨਸ਼ਾ ਪੀੜਤ ਨੌਜਵਾਨ ਦਾ ਆਪਣੇ ਖਰਚੇ ਉਤੇ ਇਲਾਜ ਕਰਵਾਉਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਐਲਾਨ ਕੀਤਾ ਕਿ 13 ਤਰੀਕ ਨੂੰ ਪੀੜਤ ਪਰਿਵਾਰ ਸਮੇਤ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਮੋਹਨਜੀਤ ਨੇ ਕਿਹਾ ਕਿ ਚਿੱਟੇ ਖਿਲਾਫ ਆਵਾਜ਼ ਚੁੱਕਣ ਕਾਰਨ ਮੇਰੀ ਕੁੱਟਮਾਰ ਹੋਈ ਅਤੇ ਗੁਲਜਾਰ ਨੇ ਆਪਣੇ ਜਾਨ ਦੇ ਦਿੱਤੀ ਹੈ। ਮੇਰੀ ਸਿਹਤ ਅਜੇ ਵੀ ਖਰਾਬ ਹੈ ਅਤੇ ਮੈਂ ਦਵਾਈ ਲੈ ਕੇ ਇੱਥੇ ਪਹੁੰਚਿਆ ਹਾਂ। ਐਕਸ਼ਨ ਕਮੇਟੀ ਦੇ ਮੈਂਬਰ ਅਮਨਦੀਪ ਮਿਲਖੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਤਿੰਨ ਮੈਂਬਰੀ ਕਮੇਟੀ ਨੇ ਅੱਜ ਸਾਡੇ ਨਾਲ 13 ਤਾਰੀਕ ਦਾ ਧਰਨਾ ਮੁਲਤਵੀ ਕਰਨ ਲਈ ਮੀਟਿੰਗ ਕੀਤੀ ਸੀ ਪਰ ਅਸੀਂ ਉਹਨਾਂ ਤੋਂ ਇਨਸਾਫ ਦੀ ਮੰਗ ਕੀਤੀ ਸੀ।