ਪੰਜਾਬ ਮਨਪ੍ਰੀਤ ਇਆਲੀ ਦਾ ਅਕਾਲੀ ਉਮੀਦਵਾਰ ਘੁੰਮਣ ਨੂੰ ਮੋੜਵਾਂ ਜਵਾਬ/ ਦੂਜਿਆਂ ਬਾਰੇ ਝੂਠ ਬੋਲਣ ਦੀ ਥਾਂ ਇਲੈਕਸ਼ਨ ਵੱਲ ਧਿਆਨ ਦੇਣ ਦੀ ਸਲਾਹ By admin - June 11, 2025 0 123 Facebook Twitter Pinterest WhatsApp ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਆਪਣੇ ਚੋਣ ਪ੍ਰਚਾਰ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਮਨਪ੍ਰੀਤ ਇਆਲੀ ਨੇ ਕਿਹਾ ਕਿ ਅਕਾਲੀ ਉਮੀਦਵਾਰ ਨੂੰ ਦੂਜਿਆਂ ਤੇ ਝੂਠੇ ਦੋਸ਼ ਲਾਉਣ ਦੀ ਬਚਾਏ ਆਪਣੇ ਇਲੈਕਸ਼ਨ ਵੱਲ ਧਿਆਨ ਦੇਣਾ ਚਾਹੀਦਾ ਐ। ਉਨ੍ਹਾਂ ਕਿਹਾ ਕਿ ਅਕਾਲੀ ਉਮੀਦਵਾਰ ਮੇਰੇ ਬਾਰੇ ਗਲਤ-ਬਿਆਨੀ ਕਰ ਰਹੇ ਨੇ ਜੋ ਸਰਾਸਰ ਝੂਠ ਐ। ਉਨ੍ਹਾਂ ਕਿਹਾ ਕਿ ਪਰਉਪਕਾਰ ਸਿੰਘ ਦੇ ਬੀਤੇ ਦਿਨਾਂ ਤੋਂ ਲਗਾਤਾਰ ਮੈਨੂੰ ਹੀ ਨਿਸ਼ਾਨਾ ਬਣਾ ਰਹੇ ਨੇ…ਉਨ੍ਹਾਂ ਕਿਹਾ ਕਿ ਹੈਰਾਨੀ ਹੁੰਦੀ ਐ ਕਿ ਜੇਕਰ ਇਨ੍ਹਾਂ ਕੋਲ ਕੋਈ ਸਬੂਤ ਐ ਤਾਂ ਉਹ ਪੇਸ਼ ਕਰਨਾ ਚਾਹੀਦਾ ਐ, ਐਵੇ ਗਲਤ ਬਿਆਨੀ ਨਹੀਂ ਕਰਨੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਸਾਡੇ ਪਾਰਟੀ ਨਾਲ ਮਤਭੇਦ ਨੇ ਪਰ ਅਸੀਂ ਬੀਤੇ ਸਮੇਂ ਚ ਪਾਰਟੀ ਦੀ ਹਰ ਸੰਭਵ ਮਦਦ ਕੀਤੀ ਐ।