ਬਿਕਰਮ ਮਜੀਠੀਆ ਨੇ ਅਮਨ ਕਾਨੂੰਨ ਨੂੰ ਲੈ ਕੇ ਘੇਰੀ ਸਰਕਾਰ/ ਕਾਰੋਬਾਰੀਆਂ ਨੂੰ ਸੁਰੱਖਿਆ ਦੇਣ ਦੇ ਦਾਅਵੇ ’ਤੇ ਚੁੱਕੇ ਸਵਾਲ/ ਕਾਰੋਬਾਰੀਆਂ ਨੂੰ ਸਹੂਲਤਾਂ ਦੇਣ ਦੇ ਡਰਾਮੇ ਕਰਨ ਦੇ ਲਾਏ ਇਲਜਾਮ

0
124

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਕਾਰੋਬਾਰੀਆਂ ਲਈ ਲਿਆਂਦੀ ਨੀਤੀ ਨੂੰ ਮਹਿਜ ਡਰਾਮਾ ਕਰਾਰ ਦਿੰਦਿਆਂ ਸਰਕਾਰ ਨੂੰ ਘੇਰਿਆ ਐ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਵੇਖਦਿਆਂ ਪਹਿਲਾਂ ਤੋਂ ਮੌਜੂਦ ਕਾਰੋਬਾਰੀ ਪੰਜਾਬ ਵਿਚੋਂ ਬਾਹਰ ਭੱਜ ਰਹੇ ਨੇ ਜਦਕਿ ਸਰਕਾਰ ਨਵੀਂ ਪਾਲਸੀ ਲਿਆ ਕੇ ਡਰਾਮੇਬਾਜੀ ਕਰ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤਿੰਨ ਸਾਲ ਬੀਤਣ ਬਾਅਦ ਹੀ ਕਾਰੋਬਾਰੀਆਂ ਦੀ ਸੁਰੱਖਿਆ ਚੇਤੇ ਆਈ ਐ। ਉਨ੍ਹਾਂ ਕਿਹਾ ਕਿ ਸਰਕਾਰ ਕਾਰੋਬਾਰੀਆਂ ਨੂੰ ਸਹੂਲਤਾਂ ਦੇਣ ਅਤੇ ਨਵੀਂ ਜਮੀਨ ਐਕਵਾਇਰ ਪਾਲਸੀ ਬਣਾ ਕੇ ਪੰਜਾਬੀਆਂ ਦੀ ਲੁੱਟ ਕਰਨ ਦੇ ਰਾਹ ਤਲਾਸ਼ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤਕ ਕੁੱਝ ਨਹੀਂ ਕੀਤਾ, ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਐ, ਇਸ ਲਈ ਕੋਈ ਵੀ ਕਾਰੋਬਾਰੀ ਪੰਜਾਬ ਅੰਦਰ ਆਉਣ ਲਈ ਤਿਆਰ ਨਹੀਂ ਹੋਵੇਗਾ।

LEAVE A REPLY

Please enter your comment!
Please enter your name here