ਲੁਧਿਆਣਾ ’ਚ ਪਿਤਾ ਨੇ ਬੱਚੇ ਦੀ ਕਰਵਾਈ ਚੋਰੀ/ ਦੁਕਾਨ ਤੋਂ ਬੁੱਧ ਦੀ ਮੂਰਤੀ ਲੈ ਕੇ ਫਰਾਰ/ ਪਿਤਾ ਦੀ ਕਰਤੂਤ ਘਟਨਾ ਸਸੀਟੀਵੀ ’ਚ ਕੈਦ

0
2

ਮਾਪੇ ਅਕਸਰ ਬੱਚਿਆਂ ਨੂੰ ਚੰਗੀਆਂ ਆਦਤਾਂ ਦਾ ਧਾਰਨੀ ਬਣਾਉਣਾ ਆਪਣਾ ਫਰਜ਼ ਸਮਝਦੇ ਹਨ ਪਰ ਅਜੋਕੇ ਸਮੇਂ ਕੁੱਝ ਮਾਪੇ ਅਜਿਹੇ ਵੀ ਨੇ ਜੋ ਬੱਚਿਆਂ ਨੂੰ ਮਾੜੀਆਂ ਆਦਤਾਂ ਵਿਚ ਪਾਉਣ ਤੋਂ ਗੁਰੇਜ ਨਹੀਂ ਕਰਦੇ। ਅਜਿਹੀ ਹੀ ਘਟਨਾ ਲੁਧਿਆਣਾ ਦੇ ਸਲੇਮ ਟਾਬਰੀ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਛੋਟੇ ਬੱਚੇ ਦੀ ਮਦਦ ਨਾਲ ਦੁਕਾਨ ਤੋਂ ਬੁੱਧ ਦੀ ਮੂਰਤੀ ਲੈ ਕੇ ਫਰਾਰ ਹੋ ਗਿਆ। ਪਿਤਾ ਦੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਮੁਲਜਮ ਦੀ ਭਾਲ ਕੀਤੀ ਜਾ ਰਹੀ ਹੈ।

ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਮੁਤਾਬਕ ਪਿਤਾ ਬਰਗਰ ਆਰਡਰ ਕਰਨ ਤੋਂ ਬਾਅਦ ਇੱਕ ਦੁਕਾਨ ਤੋਂ ਬੁੱਧ ਦੀ ਮੂਰਤੀ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ। ਸਲੇਮ ਟਾਬਰੀ ਦੇ ਪੀਐਨਬੀ ਰੋਡ ‘ਤੇ ਇੱਕ ਬਰਗਰ ਦੀ ਦੁਕਾਨ ‘ਤੇ ਵਾਪਰੀ ਇਸ ਘਟਨਾ ਦੀ ਲਗਭਗ 2 ਮਿੰਟ ਅਤੇ 3 ਸਕਿੰਟ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜੋ ਕਿ ਦੋਸ਼ੀ ਦੀਆਂ ਹਰਕਤਾਂ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ।

ਜਦੋਂ ਬੱਚਾ ਅਜਿਹਾ ਕਰਨ ਵਿੱਚ ਅਸਮਰੱਥ ਹੁੰਦਾ ਹੈ, ਤਾਂ ਪਿਤਾ ਉਸਨੂੰ ਆਪਣੀ ਗੋਦੀ ਵਿੱਚ ਚੁੱਕ ਲੈਂਦਾ ਹੈ ਅਤੇ ਸਜਾਵਟ ਲਈ ਰੱਖੀ ਭਗਵਾਨ ਬੁੱਧ ਦੀ ਮੂਰਤੀ ਚੁੱਕ ਕੇ ਬੱਚੇ ਨੂੰ ਦੇ ਦਿੰਦਾ ਹੈ। ਮੂਰਤੀ ਚੋਰੀ ਕਰਨ ਤੋਂ ਬਾਅਦ, ਉਹ ਤੁਰੰਤ ਬੱਚੇ ਨੂੰ ਬਾਹਰ ਲੈ ਜਾਂਦਾ ਹੈ ਅਤੇ ਬਾਅਦ ਵਿਚ ਚਲਾਕੀ ਨਾਲ ਵਾਪਸ ਆਉਂਦਾ ਹੈ ਅਤੇ ਆਰਡਰ ਕੀਤਾ ਗਿਆ ਬਰਗਰ ਲੈ ਕੇ ਚਲੇ ਜਾਂਦਾ ਹੈ। ਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਛੋਟੇ ਅਤੇ ਮਾਸੂਮ ਬੱਚਿਆਂ ਨੂੰ ਵੀ ਅਪਰਾਧ ਲਈ ਕਿਵੇਂ ਵਰਤਿਆ ਜਾ ਰਿਹਾ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here