ਕੈਨੇਡਾ-ਅਮਰੀਕਾ ਨਿਊਜ਼ਵਿਦੇਸ਼ ਕੈਨੇਡਾ ’ਚ ਲਾਰੈਂਸ ਗੈਂਗ ਖ਼ਿਲਾਫ਼ ਵੱਡਾ ਐਕਸ਼ਨ/ ਪੁਲਿਸ ਵੱਲੋਂ 16 ਭਾਰਤੀ ਗ੍ਰਿਫ਼ਤਾਰ/ 15 ਭਾਰਤੀ ਮੁਲਜ਼ਮਾਂ ਦੀਆਂ ਤਸਵੀਰਾਂ ਕੀਤੀਆਂ ਜਾਰੀ By admin - September 8, 2026 0 3 Facebook Twitter Pinterest WhatsApp ਕੈਨੇਡਾ ਪੁਲਿਸ ਨੇ ਦੇਸ਼ ਅੰਦਰ ਸਰਗਰਮ ਅਪਰਾਧੀਆਂ ਖਿਲਾਫ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕੈਲਗਰੀ ਪੁਲਿਸ ਨੇ ਵਸੂਲੀ ਤੇ ਗੋਲਾਬਾਰੀ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਵਸੂਲੀ ਵਿਚ ਦਰਜ ਅਪਰਾਧੀਆਂ ਵਿਚ ਜ਼ਿਆਦਾਤਰ ਪੰਜਾਬੀ ਪਿਛੋਕੜ ਵਾਲੇ ਹਨ। ਕੈਲਗਰੀ ਪੁਲਿਸ ਸਰਵਿਸ (CPS) ਦੀ “ਸੰਗਠਿਤ ਅਪਰਾਧ ਯੂਨਿਟ” ਮੁਤਾਬਕ ਇਸ ਜਾਂਚ ਤਹਿਤ 16 ਵਿਅਕਤੀਆਂ ਖ਼ਿਲਾਫ਼ ਕੁੱਲ 56 ਚਾਰਜ ਲਗਾਏ ਗਏ ਹਨ। ਇਨ੍ਹਾਂ ‘ਚੋਂ ਇੱਕ ਵਿਅਕਤੀ ਹਿਰਾਸਤ ‘ਚ ਹੈ, ਜਦਕਿ ਬਾਕੀ 15 ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਪੁਲਿਸ ਮੁਤਾਬਕ ਪੁਲਿਸ ਬ੍ਰੀਫਿੰਗ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ ‘ਚੋਂ ਕਈ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ ਕੈਨੇਡਾ ਦੇ ਕੈਲਗਰੀ ਸ਼ਹਿਰ ‘ਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਸੂਲੀ ਤੇ ਹਿੰਸਾ ਦੀਆਂ ਘਟਨਾਵਾਂ ਦੇ ਮਾਮਲੇ ‘ਚ ਪੁਲਿਸ ਨੇ 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਜ਼ਮਾਂ ਤੇ ਉਨ੍ਹਾਂ ਦੇ ਸੰਪਰਕਾਂ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ। ਕੈਲਗਰੀ ਪੁਲਿਸ ਸਰਵਿਸ ਦੀ “ਸੰਗਠਿਤ ਅਪਰਾਧ ਯੂਨਿਟ” ਮੁਤਾਬਕ ਇਸ ਜਾਂਚ ਤਹਿਤ 16 ਵਿਅਕਤੀਆਂ ਖ਼ਿਲਾਫ਼ ਕੁੱਲ 56 ਚਾਰਜ ਲਗਾਏ ਗਏ ਹਨ। ਇਨ੍ਹਾਂ ‘ਚੋਂ ਇੱਕ ਵਿਅਕਤੀ ਹਿਰਾਸਤ ‘ਚ ਹੈ, ਜਦਕਿ ਬਾਕੀ 15 ਨੂੰ ਜ਼ਮਾਨਤ ‘ਤੇ ਰਿਹਾਅ ਹਨ। ਪੁਲਿਸ ਬ੍ਰੀਫਿੰਗ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ ‘ਚੋਂ ਕਈ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ਕਈ ਮੁਲਜ਼ਮ ਕੈਨੇਡਾ ‘ਚ ਸਟੂਡੈਂਟ ਜਾਂ ਵਰਕ ਵੀਜ਼ੇ ‘ਤੇ ਰਹਿ ਰਹੇ ਹਨ ਤੇ ਕਿਸੇ ਵੀ ਮੁਲਜ਼ਮ ਕੋਲ ਕੈਨੇਡਾ ਦੀ ਨਾਗਰਿਕਤਾ ਨਹੀਂ ਹੈ। ਕੈਲਗਰੀ ਪੁਲਿਸ ਸਰਵਿਸ ਦੇ ਸੁਪਰਡੈਂਟ ਜੈਫ ਬੈੱਲ ਨੇ 16 ‘ਚੋਂ 15 ਮੁਲਜ਼ਮਾਂ ਦੇ ਜ਼ਮਾਨਤ ‘ਤੇ ਬਾਹਰ ਹੋਣ ਨੂੰ ਚਿੰਤਾਜਨਕ ਦੱਸਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਮਾਨਤ ਦੇ ਫ਼ੈਸਲੇ ਪੁਲਿਸ ਨਹੀਂ, ਸਗੋਂ ਅਦਾਲਤਾਂ ਵੱਲੋਂ ਪੱਖ ਸਮੇਤ ਕਾਨੂੰਨੀ ਦਲੀਲਾਂ ਸੁਣਨ ਤੋਂ ਬਾਅਦ ਕੀਤੇ ਜਾਂਦੇ ਹਨ। ਅਧਿਕਾਰੀਆਂ ਮੁਤਾਬਕ ਜਾਂਚ ਅਜੇ ਜਾਰੀ ਹੈ ਤੇ ਇਸ ਮਾਮਲੇ ‘ਚ ਹੋਰ ਮੁਲਜ਼ਮ ਵੀ ਸਾਹਮਣੇ ਆ ਸਕਦੇ ਹਨ। ਪੁਲਿਸ ਸੂਤਰ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ ‘ਚੋਂ ਕਈ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਕੁੱਝ ਮੁਲਜ਼ਮ ਕੈਨੇਡਾ ‘ਚ ਸਟੂਡੈਂਟ ਜਾਂ ਵਰਕ ਵੀਜ਼ੇ ਤੇ ਰਹਿ ਰਹੇ ਹਨ।