ਕੈਲੀਫੋਰਨੀਆ ‘ਚ ਵੱਡੇ ਡਰੱਗ ਸਿੰਡਿਕੇਟ ਦਾ ਪਰਦਾਫਾਸ਼/ 40 ਕਿਲੋ ਕੋਕੀਨ ਤੇ ਹਥਿਆਰ ਸਮੇਤ ਪੰਜਾਬੀ ਸ਼ਖਸ਼ ਕਾਬੂ/ ਪੀਜ਼ਾ ਰੈਸਟੋਰੈਂਟ ਦੀ ਆੜ ’ਚ ਚੱਲ ਰਿਹਾ ਸੀ ਡਰੱਗ ਦਾ ਧੰਦਾ

0
2

ਅਮਰੀਕਾ ਦੇ ਕੈਲੀਫੋਰਨੀਆ ਪੁਲਿਸ ਨੇ ਇਕ ਵੱਡੇ ਅੰਤਰ ਰਾਸ਼ਟਰੀ ਡਰੱਕ ਸਿੰਡਿਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪੰਜਾਬ ਨਾਲ ਸਬੰਧਤ ਸਖਸ਼ ਤੋਂ 40 ਕਿਲੋ ਕੋਕੀਨ ਤੇ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਦੀ ਪਛਾਣ ਕੰਵਪ੍ਰੀਤ ਸਿੰਘ ਦੱਸੀ ਜਾ ਰਹੀ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਇਸ ਸਖਸ਼ ਵੱਲੋਂ ਕੈਲੀਫੋਰਨੀਆ ਵਿੱਚ ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਡਰੱਗ ਸਿੰਡਿਕੇਟ ਚਲਾਇਆ ਜਾ ਰਿਹਾ ਸੀ।
ਪੁਲਿਸ ਜਾਂਚ ਮੁਤਾਬਕ ਇਹ ਸਖਸ਼ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ ਤੇ ਪਿਜਾ ਡਿਲੀਵਰੀ ਦੇ ਬਹਾਨੇ ਕੋਕੀਨ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥਾਂ ਦਾ ਨੈੱਟਵਰਕ ਚਲਾ ਰਿਹਾ ਸੀ। ਪੁਲਿਸ ਦੀ ਛਾਪੇਮਾਰੀ ਦੌਰਾਨ ਉਸ ਦੇ ਟਿਕਾਣੇ ਤੋਂ 40 ਕਿਲੋ ਕੋਕੀਨ, ਕਈ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਡਾਲਰਾਂ ਦੀ ਨਕਦੀ ਬਰਾਮਦ ਹੋਈ ਹੈ। ਪੁਲਿਸ ਕਾਰਵਾਈ ਤੋਂ ਬਾਅਦ ਮੁਲਜਮ ਨੂੰ ਉਮਰ ਕੈਦ ਤੱਕ ਦੀ ਸਜ਼ਾ ਅਤੇ ਭਾਰੀ ਆਰਥਿਕ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਾਂਚ ਅਧਿਕਾਰੀਆਂ ਦੇ ਅਨੁਸਾਰ ਆਰੋਪੀ ਲੰਬੇ ਸਮੇਂ ਤੋਂ ਗੁਪਤ ਤਰੀਕੇ ਨਾਲ ਇੱਕ ਵੱਡਾ ਡਰੱਗ ਸਿੰਡਿਕੇਟ ਚਲਾ ਰਿਹਾ ਸੀ। ਉਹ ਆਪਣੇ ਰੈਸਟੋਰੈਂਟ ਨੈੱਟਵਰਕ ਦਾ ਫਾਇਦਾ ਚੁੱਕ ਕੇ ਸਥਾਨਕ ਲੋਕਾਂ ਅਤੇ ਨੌਜਵਾਨਾਂ ਨੂੰ ਮੇਥ ਅਤੇ ਕੋਕੀਨ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥ ਸਪਲਾਈ ਕਰਦਾ ਸੀ, ਜਿਸ ਰਾਹੀਂ ਉਹ ਵੱਡਾ ਮੁਨਾਫ਼ਾ ਕਮਾ ਰਿਹਾ ਸੀ। ਪੁਲਿਸ ਨੇ ਗੁਪਤ ਸੂਚਨਾ ਤੋਂ ਬਾਅਦ ਮੁਲਜਮ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਮੌਕੇ ਤੋਂ 40 ਕਿਲੋ ਸ਼ੁੱਧ ਕੋਕੀਨ, ਕਈ ਗੈਰ-ਕਾਨੂੰਨੀ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਡਾਲਰਾਂ ਦੀ ਨਕਦੀ ਬਰਾਮਦ ਹੋਈ। ਪੁਲਿਸ ਮੁਤਾਬਕ ਮੁਲਜਮ ਡਰੱਗ ਤਸਕਰੀ ਤੋਂ ਇਲਾਵਾ ਹਿੰਸਕ ਅਪਰਾਧਿਕ ਗਤੀਵਿਧੀਆਂ ’ਚ ਵੀ ਸ਼ਾਮਲ ਹੋ ਸਕਦਾ ਹੈ।

LEAVE A REPLY

Please enter your comment!
Please enter your name here