ਪੰਜਾਬ ਗੁਰਦਾਸਪੁਰ ’ਚ ਚੋਰਾਂ ਦੇ ਹੌਂਸਲੇ ਬੁਲੰਦ/ ਚਾਰ ਦੁਕਾਨਾਂ ਤੇ ਸਕੂਲ ਨੂੰ ਬਣਾਇਆ ਨਿਸ਼ਾਨਾ/ ਹਜ਼ਾਰਾਂ ਰੁਪਏ ਨਕਦੀ ਤੇ ਸਾਮਾਨ ਲੈ ਕੇ ਫਰਾਰ By admin - September 8, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਆਲੇ ਦੁਆਲੇ ਇਲਾਕਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਤਾਜ਼ਾ ਘਟਨਾ ਵਿੱਚ ਚੋਰਾਂ ਨੇ ਚਾਰ ਦੁਕਾਨਾਂ ਅਤੇ ਇਕ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਇਆ ਹੈ। ਇੱਥੇ ਸੁਖਜਿੰਦਰ ਕਾਲਜ ਦੇ ਸਾਹਮਣੇ ਸਾਈਬਰ ਕੈਫੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਚੋਰ 10 ਹਜ਼ਾਰ ਨਕਦੀ ਤੇ ਕੀਮਤੀ ਸਾਮਾਨ ਲੈ ਗਏ। ਇਸੇ ਤਰ੍ਹਾਂ ਚੋਰਾਂ ਨੇ ਤਿੰਨ ਹੋਰ ਦੁਕਾਨਾਂ ਤੇ ਇਕ ਸਕੂਲ ਵਿਚੋਂ ਨਕਦੀ ਤੇ ਕੀਮਤੀ ਸਾਮਾਨ ਚੋਰੀ ਕੀਤਾ ਹੈ। ਘਟਨਾ ਤੋਂ ਬਾਦ ਦੁਕਾਨਦਾਰਾ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਾਈਬਰ ਕੈਫੇ ਵਿਚੋਂ ਚੋਰ 10 ਹਜਾਰ ਰੁਪਏ ਦੇ ਕਰੀਬ ਨਕਦੀ, ਸਮਾਰਟ ਵਾਚ, ਇੱਕ ਹੋਰ ਘੜੀ ਅਤੇ ਟੈਬ ਚੋਰੀ ਕੀਤਾ। ਇਸ ਤੋਂ ਬਾਅਦ ਚੋਰ ਨੇੜਲੀ ਇੱਕ ਸਕੂਟਰ ਮੋਟਰਸਾਈਕਲ ਰਿਪੇਅਰਿੰਗ ਦੀ ਦੁਕਾਨ ਉਤੇ ਗਏ ਅਤੇ ਦੁਕਾਨਦਾਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਪਰ ਕੁਝ ਨਾ ਮਿਲਣ ਤੇ ਉਹਨਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਇਸ ਦੇ ਨਾਲ ਹੀ ਇਸੇ ਰੋਡ ਦੀਆਂ ਦੋ ਹੋਰ ਦੁਕਾਨਾਂ ਦੇ ਚੋਰਾਂ ਵੱਲੋਂ ਤਾਲੇ ਤੋੜੇ ਗਏ ਹਨ। ਇਸੇ ਰਾਤ ਪਿੰਡ ਬਰਸੋਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵੀ ਚੋਰਾਂ ਨੇ ਕਾਫੀ ਤੋੜਫੋੜ ਕੀਤੀ ਅਤੇ ਐਲਈਡੀ ਅਤੇ ਹੋਰ ਕਾਫੀ ਸਾਰਾ ਸਮਾਨ ਚੋਰੀ ਕਰ ਕੇ ਲੈ ਗਏ।