ਪੰਜਾਬ ਰੂਪਨਗਰ ਵਾਸੀ ਨੌਜਵਾਨ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਭਾਰਤੀ ਫੌਜ ’ਚ ਅਫਸਰ ਬਣਿਆ ਹਰਪੁਨੀਤ ਸਿੰਘ/ ਲੈਫਟੀਨੈਂਟ ਬਣ ਕੇ ਘਰ ਪਹੁੰਚਣ ’ਤੇ ਨਿੱਘਾ ਸਵਾਗਤ By admin - September 7, 2026 0 2 Facebook Twitter Pinterest WhatsApp ਰੂਪਨਗਰ ਦੇ ਗਿਲਕੋ ਵੈਲੀ ਇਲਾਕੇ ਵਿਚ ਉਸ ਵੇਲੇ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਬਣ ਗਿਆ ਜਦੋਂ ਹਰਪੁਨੀਤ ਸਿੰਘ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣਨ ਬਾਦ ਆਪਣੇ ਘਰ ਪਰਤਿਆ, ਜਿੱਥੇ ਉਸ ਦਾ ਪਰਿਵਾਰ ਤੇ ਇਲਾਕਾ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਕ ਸਾਲ ਦੀ ਟ੍ਰੇਨਿੰਗ ਪੂਰੀ ਕਰ ਕੇ ਘਰ ਵਾਪਸ ਪਰਤੇ ਪੁੱਤ ਦੇ ਮੋਢੇ ਤੇ ਭਾਰਤੀ ਫੌਜ ਦੇ ਸਟਾਰ ਅਤੇ ਅਫਸਰ ਦੀ ਵਰਦੀ ਵੇਖ ਪਰਿਵਾਰ ਵਿੱਚ ਖੁਸ਼ੀ ਵੇਖਣ ਮਿਲੀ। ਹਰ ਕੋਈ ਅੱਜ ਹਰਪੁਨੀਤ ਸਿੰਘ ਦੇ ਪਰਿਵਾਰ ਨੂੰ ਵਧਾਈ ਦੇਣ ਪਹੁੰਚ ਰਿਹਾ ਹੈ। ਇਸ ਮੌਕੇ ਰੂਪਨਗਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੀਨੀਅਰ ਅਕਾਲੀ ਆਗੂ ਕੌਂਸਲਰ ਪਰਮਜੀਤ ਸਿੰਘ ਮੱਕੜ, ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੇ ਹੈਡ ਗ੍ਰੰਥੀ ਭਾਈ ਪਵਿੱਤਰ ਸਿੰਘ ਵੀ ਇਸ ਮੌਕੇ ਪਰਿਵਾਰ ਨਾਲ ਹਾਜ਼ਰ ਰਹੇ ਅਤੇ ਹਰਪੁਨੀਤ ਸਿੰਘ ਦਾ ਗਿਲਕੋ ਵੈਲੀ ਪਹੁੰਚਣ ਤੇ ਭਰਵ ਸਵਾਗਤ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਰੂਪਨਗਰ ਸ਼ਹਿਰ ਅਤੇ ਗਿਲਕੋ ਵਾਸੀਆਂ ਲਈ ਬੜੇ ਮਾਣ ਦੀ ਗੱਲ ਹੈ ਕਿ ਅੱਜ ਹਰਪੁਨੀਤ ਸਿੰਘ ਫੌਜ ਦਾ ਅਫਸਰ ਬਣ ਕੇ ਆਪਣੇ ਘਰ ਪਹੁੰਚਿਆ ਹੈ ਉਹਨਾਂ ਪਰਿਵਾਰ ਅਤੇ ਹਰਪੁਨੀਤ ਸਿੰਘ ਨੂੰ ਵਧਾਈ ਦਿੱਤੀ। ਗੁਰਦੁਆਰਾ ਭੱਠਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਪਵਿੱਤਰ ਸਿੰਘ ਹਰਪੁਨੀਤ ਸਿੰਘ ਨੂੰ ਵਧਾਈ ਦਿੰਦਿਆਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਨੌਜਵਾਨ ਆਪਣੇ ਦੇਸ਼ ਦੀ ਸੇਵਾ ਵਿੱਚ ਅਹਿਮ ਯੋਗਦਾਨ ਨਿਭਾਵੇਗਾ। ਐਨਡੀਏ ਤੋਂ ਇਲਾਵਾ ਪੰਜ ਇੰਟਰਵਿਊ ਤੋਂ ਬਾਅਦ ਛੇਵੀਂ ਇੰਟਰਵਿਊ ਵਿੱਚ ਹਰਪੁਨੀਤ ਸਿੰਘ ਭਾਰਤੀ ਫੌਜ ਵਿੱਚ ਅਫਸਰ ਬਣਨ ਵਿੱਚ ਕਾਮਯਾਬ ਹੋਇਆ , ਹਰਪੁਨੀਤ ਸਿੰਘ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਹ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦਾ ਸੀ ਅਤੇ ਇਸੇ ਜਜ਼ਬੇ ਨੂੰ ਲੈ ਕੇ ਉਹ ਭਾਰਤੀ ਫੌਜ ਵਿੱਚ ਆਇਆ ਹੈ ਅਤੇ ਹਮੇਸ਼ਾ ਹੀ ਆਪਣੇ ਦੇਸ਼ ਦੀ ਸੇਵਾ ਨਿਡਰਤਾ , ਇਮਾਨਦਾਰੀ, ਅਤੇ ਅਨੁਸ਼ਾਸਨ ਨਾਲ ਕਰਾਂਗਾ ਅਤੇ ਆਪਣੀ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਜੋ ਵੀ ਜਿੰਮੇਵਾਰੀ ਉਸਨੂੰ ਮਿਲੇਗੀ ਉਹ ਉਸ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਹਰਪੁਨੀਤ ਸਿੰਘ ਪਰਿਵਾਰਿਕ ਮੈਂਬਰ ਮਾਤਾ ਜਸਵੀਰ ਕੌਰ , ਨਾਨਾ ਦਇਆ ਸਿੰਘ, ਮਾਮਾ ਇੰਜੀਨੀਅਰ ਗੁਰਪ੍ਰੀਤ ਸਿੰਘ ਆਪਣੇ ਬੱਚੇ ਦੀ ਇਸ ਪ੍ਰਾਪਤੀ ਤੇ ਖੁਸ਼ੀ ਜਾਹਿਰ ਕੀਤੀ।