ਪੰਜਾਬ ਅੰਮ੍ਰਿਤਸਰ ਏਅਰਪੋਰਟ ’ਤੇ ਸ਼ੱਕੀ ਡਰੋਨ ਨੇ ਮਚਾਇਆ ਹੜਕੰਪ/ ਦੋ ਤੋਂ ਚਾਰ ਡਰੋਨ ਵਰਗੀਆਂ ਵਸਤੂਆਂ ਆਈਆਂ ਨਜ਼ਰ/ ਰਾਤ 10 ਵਜੇ ਕਰੀਬ ਦੀ ਦੱਸੀ ਜਾ ਰਹੀ ਘਟਨਾ By admin - September 7, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਦੇਰ ਰਾਤ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਏਅਰਪੋਰਟ ਦੇ ਓਪਰੇਸ਼ਨਲ ਏਰੀਏ ਵਿੱਚ ਦੋ ਤੋਂ ਚਾਰ ਸ਼ੱਕੀ ਡਰੋਨ ਵਰਗੀਆਂ ਉੱਡਦੀਆਂ ਵਸਤੂਆਂ ਨਜ਼ਰ ਆਈਆਂ। ਘਟਨਾ ਰਾਤ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ। ਰਨਵੇ ਦੇ ਨੇੜੇ ਸ਼ੱਕੀ ਗਤੀਵਿਧੀ ਨਜ਼ਰ ਆਉਂਦੇ ਹੀ ਏਅਰ ਟ੍ਰੈਫਿਕ ਕੰਟਰੋਲ ਵੱਲੋਂ ਤੁਰੰਤ ਅਲਰਟ ਜਾਰੀ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਆਉਣ ਵਾਲੀਆਂ 7 ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਸ਼ੱਕੀ ਵਸਤੂਆਂ ਪਿੰਡ ਰੁੜਾਲਾ ਵੱਲੋਂ ਏਅਰਪੋਰਟ ਦੀ ਦਿਸ਼ਾ ਵਿੱਚ ਆਉਂਦੀਆਂ ਦਿਖਾਈ ਦਿੱਤੀਆਂ। ਕੁਝ ਸਮੇਂ ਤੱਕ ਇਹ ਰਨਵੇ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕੇ ਵਿੱਚ ਮੰਡਰਾਉਂਦੀਆਂ ਰਹੀਆਂ। ਅੰਮ੍ਰਿਤਸਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। CISF, ਪੰਜਾਬ ਪੁਲਿਸ ਅਤੇ ਹੋਰ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਸਮਾਨ ਵਿੱਚ ਨਜ਼ਰ ਆਈਆਂ ਵਸਤੂਆਂ ਅਸਲ ਵਿੱਚ ਡਰੋਨ ਸਨ ਜਾਂ ਕੋਈ ਹੋਰ ਉੱਡਣ ਵਾਲੀ ਵਸਤੂ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।