ਨੰਗਲ ’ਚ ਸਫਾਈ ਮੁਹਿੰਮ ਨੌਵੇਂ ਦਿਨ ਵੀ ਜਾਰੀ/ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਰਹੇ ਮੌਜੂਦ/ ਸਥਾਨਕ ਵਾਸੀਆਂ ਨੇ ਸਫਾਈ ਮੁਹਿੰਮ ਲਈ ਕੀਤਾ ਧੰਨਵਾਦ

0
32

 

ਨੰਗਲ ਸ਼ਹਿਰ ਅੰਦਰ ਮਿਸ਼ਨ ਕਲੀਨ ਪੰਜਾਬ ਤਹਿਤ ਲਗਾਤਾਰ ਸਫਾਈ ਮੁਹਿੰਮ ਅੱਜ ਨੌਵੇਂ ਦਿਨ ਵੀ ਜੀ ਰਹੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਰਹੇ। ਕੈਬਨਿਟ ਮੰਤਰੀ ਦੀ ਅਗਵਾਈ ਹੇਠ ਨੰਗਲ ਦੇ ਵਾਰਡ ਨੰਬਪਰ 10 ਅਧੀਨ ਆਉਂਦੇ ਗੁੱਗਾ ਮਾੜੀ ਮੰਦਰ ਰੋਡ ਦੀ ਸਫਾਈ ਕੀਤੀ ਗਈ। ਇਸ ਮੁਹਿੰਮ ਵਿਚ ਨਗਰ ਕੌਂਸਲ ਦੇ ਦਰਜਨਾਂ ਸਫਾਈ ਕਰਮਚਾਰੀਆਂ ਨੇ ਵੀ ਮਸ਼ੀਨਰੀ ਸਮੇਤ ਹਿੱਸਾ ਲਿਆ ਅਤੇ ਦਰਜਨਾਂ ਕੂੜੇ ਦੀਆਂ ਟਰਾਲੀਆਂ ਚੁੱਕੀਆਂ ਗਈਆਂ।
ਇਸ ਤੋਂ ਇਲਾਵਾ ਨਿਕਾਸੀ ਨਾਲਿਆਂ ਦੀ ਸਫਾਈ ਵੀ ਕੀਤੀ ਗਈ। ਇਸ ਮੌਕੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਵਾਰਡ ਨੰਬਰ 10 ਵਿੱਚ ਗੰਦਗੀ ਨੂੰ ਦੇਖਦੇ ਹੋਏ ਸਫਾਈ ਮੁਹਿੰਮ ਚਲਾਈ ਗਈ ਹੈ ਅਤੇ ਪੂਰੇ ਵਾਰਡ ਨੂੰ ਸਾਫ਼ ਕਰਨ ਵਿੱਚ ਦੋ ਤੋਂ ਤਿੰਨ ਹੋਰ ਦਿਨ ਲੱਗ ਸਕਦੇ ਹਨ।

LEAVE A REPLY

Please enter your comment!
Please enter your name here