ਗੁਰਦਾਸਪੁਰ ਦੇ ਪਿੰਡਾਂ ਲਈ ਮੁਸੀਬਤ ਬਣੇ ਐਫਸੀਆਈ ਦੇ ਗੋਦਾਮ/ ਪਿੰਡ ਘੁਰਾਲਾ ਦੇ ਗੋਦਾਮਾਂ ਤੋਂ ਉੱਡ ਰਹੀ ਸੁਸਰੀ ਨੇ ਉਡਾਈ ਨੀਂਦ/ ਪ੍ਰੇਸ਼ਾਨ ਹੋਏ ਲੋਕਾਂ ਨੇ ਮੀਡੀਆ ਸਾਮ੍ਹਣੇ ਰੋਇਆ ਦੁੱਖੜਾ

0
2

ਗੁਰਦਾਸਪੁਰ ਦੇ ਪਿੰਡਾਂ ਨੂੰ ਇੰਨੀਂ ਦਿਨੀਂ ਅਜੀਬ ਸਮੱਸਿਆ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਘੁਰਾਲਾ ਵਿਖੇ ਬਣੇ ਐਫਸੀਆਈ ਦੇ ਗੁਦਾਮਾਂ ਵਿਚੋਂ ਨਿਕਲਦੀਆਂ ਸੁਸਰੀਆਂ ਰਿਹਾਇਸ਼ੀ ਇਲਾਕੇ ਦੇ ਲੋਕਾਂ ਲਈ ਮੁਸੀਬਤ ਬਣ ਗਈਆਂ ਹਨ। ਲੋਕਾਂ ਮੁਤਾਬਕ ਪਿੰਡਾਂ ਵਿਚ ਉੱਡ ਰਹੀ ਸੁਸਰੀ ਉਨ੍ਹਾਂ ਨੂੰ ਰਾਤਾਂ ਨੂੰ ਸੌਣ ਨਹੀਂ ਦਿੱਤੀ, ਜਿਸ ਕਾਰਨ ਲੋਕਾ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ। ਲੋਕਾਂ ਨੇ ਪ੍ਰਬੰਧਕਾਂ ਤੋਂ ਇਸ ਪ੍ਰੇਸ਼ਾਨੀ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਗਫੂਰ ਬਾਗ ਕਲੋਨੀ ਦੇ ਵਸਨੀਕਾ ਦਾ ਕਹਿਣਾ ਹੈ ਕਿ ਰਾਤ ਨੂੰ ਇਹ ਸੁਸਰੀ ਆ ਉਹਨਾਂ ਨੂੰ ਸੋਣ ਵੀ ਨਹੀਂ ਦਿੰਦੀਆਂ। ਜਿਵੇਂ ਹੀ ਲਾਈਟਾਂ ਜਗਦੀਆਂ ਹਨ ਵੱਡੀ ਗਿਣਤੀ ਵਿੱਚ ਸੁਸ਼ਰੀਆਂ ਘਰਾਂ ਵਿੱਚ ਉਡਦਿਆ ਦੇਖੀਆ ਜਾਂਦੀਆਂ ਹਨ ਤੇ ਰਾਤ ਨੂੰ ਸੋਨ ਵੇਲੇ ਵੀ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਹਨ। ਉਹਨਾਂ ਕਿਹਾ ਕਿ ਤਕਰੀਬਨ ਸੱਤ ਅੱਠ ਸਾਲ ਤੋਂ ਇਹ ਸਮੱਸਿਆ ਪੇਸ਼ ਆ ਰਹੀ ਹੈ ਪਰ ਹੁਣ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ 2024 ਵਿੱਚ ਵੀ ਵੱਡੀ ਗਿਣਤੀ ਵਿੱਚ ਸੁਸਰੀਆ ਨੇ ਜਦੋਂ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਅਧਿਕਾਰੀਆਂ ਕੋਲ ਗਏ ਅਤੇ ਕੁਝ ਦਿਨਾਂ ਵਿੱਚ ਹੀ ਸ਼ਾਇਦ ਗੁਦਾਮਾਂ ਵਿੱਚ ਕਿਸੇ ਦਵਾਈ ਦਾ ਛਿੜਕਾਵ ਕਰਕੇ ਸਮੱਸਿਆ ਠੀਕ ਕਰ ਦਿੱਤੀ ਗਈ। ਪਿਛਲੇ ਸਾਲ ਤਾਂ ਠੀਕ ਰਿਹਾ ਪਰ ਇਸ ਸਾਲ ਫਿਰ ਵੱਡੀ ਗਿਣਤੀ ਸੁਸਰੀਆਂ ਨੇ ਹਮਲਾ ਬੋਲਿਆਂ ਹੈ।  ਛੁੱਟੀਆਂ ਹੋਣ ਕਾਰਨ ਉਹ ਅਧਿਕਾਰੀ ਨੂੰ ਮਿਲ ਨਹੀਂ ਪਾਏ ਪਰ ਸੋਮਵਾਰ ਨੂੰ ਉਹ ਇਸ ਸੰਬੰਧ ਵਿੱਚ ਅਧਿਕਾਰੀਆਂ ਨੂੰ ਵੀ ਮਿਲ ਕੇ ਆਪਣੀ ਪਰੇਸ਼ਾਨੀ ਦੱਸਣਗੇ।

LEAVE A REPLY

Please enter your comment!
Please enter your name here