ਪੰਜਾਬ ਸਮਰਾਲਾ ’ਚ ਆਪ ਮਹਿਲਾ ਵਿੰਗ ਦਾ ਰੋਸ ਪ੍ਰਦਰਸ਼ਨ/ ਅਕਾਲੀ ਦਲ ਦੇ ਦਫਤਰ ਅੱਗੇ ਕੀਤੀ ਨਾਅਰੇਬਾਜ਼ੀ/ ਮਹਿਲਾ ਨਾਲ ਕੁੱਟਮਾਰ ਖਿਲਾਫ ਪ੍ਰਗਟਾਇਆ ਰੋਸ By admin - September 5, 2026 0 2 Facebook Twitter Pinterest WhatsApp ਅਕਾਲੀ ਦਲ ਦੇ ਦਫਤਰ ਵਿਚ ਔਰਤ ਨਾਲ ਕੁੱਟਮਾਰ ਦਾ ਮੁੱਦਾ ਗਰਮਾ ਗਿਆ ਹੈ। ਇਸੇ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵੱਲੋਂ ਅਕਾਲੀ ਦਲ ਦੇ ਸਮਰਾਲਾ ਸਥਿਤ ਦਫਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਧਾਇਕਾ ਅਮਨਦੀਪ ਅਰੌੜਾ ਦੀ ਅਗਵਾਈ ਹੇਠ ਕੀਤੇ ਗਏ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਆਪਣੇ ਸੰਬੋਧਨ ਵਿਚ ਵਿਧਾਇਕ ਅਮਨਦੀਪ ਕੌਰ ਅਰੌੜਾ ਨੇ ਕਿਹਾ ਕਿ ਅਕਾਲੀ ਦਫਤਰ ਵਿਚ ਸੀਐਮ ਮਾਨ ਦਾ ਨਾਮ ਲੈਣ ਤੇ ਔਰਤ ਨਾਲ ਕੁੱਟਮਾਰ ਕਰਨਾ ਅਤੀ ਨਿੰਦਣਯੋਗ ਹੈ, ਇਸ ਲਈ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚੀਹੀਦੀ ਹੈ। ਨਾਅਰੇਬਾਜ਼ੀ ਕਰਦਿਆਂ ਇਹਨਾਂ ਔਰਤਾਂ ਨੇ ਸੁਖਬੀਰ ਬਾਦਲ ਦਾ ਪੁਤਲਾ ਫ਼ੂਕਿਆ ਅਤੇ ਇਸ ਹਰਕਤ ‘ਤੇ ਸੁਖਬੀਰ ਬਾਦਲ ਸਮੇਤ ਔਰਤ ਹੋਣ ਦੇ ਬਾਵਜੂਦ ਚੁੱਪੀ ਧਾਰੀ ਬੈਠੀ ਹਰਸਿਮਰਤ ਬਾਦਲ ਵਿਰੁੱਧ ਆਪਣਾ ਗੁੱਸਾ ਪ੍ਰਗਟਾਇਆ।