ਪੰਜਾਬ ਨਾਭਾ ਮਾਰਕੀਟ ਕਮੇਟੀ ਚੇਅਰਮੈਨ ’ਤੇ ਕੁੱਟਮਾਰ ਦੇ ਇਲਜ਼ਾਮ/ ਪੁੱਤਰ ਸਮੇਤ ਘੇਰ ਕੇ ਕੀਤੀ ਕੁੱਟਮਾਰ/ ਪੁਲਿਸ ਤੇ ਵੀ ਲੱਗੇ ਢਿੱਲੀ ਕਾਰਵਾਈ ਦੇ ਇਲਜ਼ਾਮ By admin - September 5, 2026 0 2 Facebook Twitter Pinterest WhatsApp ਪਟਿਆਲਾ ਵਿਖੇ ਬੀਤੇ ਦਿਨ ਵਾਪਰੀ ਕੁੱਟਮਾਰ ਦੀ ਘਟਨਾ ਦਾ ਮੁੱਦਾ ਗਰਮਾ ਗਿਆ ਹੈ। ਪੀੜਤ ਧਿਰ ਨੇ ਵਕੀਲਾਂ ਸਮੇਤ ਪ੍ਰੈੱਸ ਕਾਨਫਰੰਸ ਕਰ ਕੇ ਨਾਭਾ ਮਾਰਕੀਟ ਕਮੇਟੀ ਚੇਅਰਮੈਨ ਉਤੇ ਆਪਣੇ ਪੁੱਤਰ ਦੀ ਮਦਦ ਨਾਲ ਕੁੱਟਮਾਰ ਕਰਨ ਅਤੇ ਸਿਰ ਵਿਚ ਕਿਰਪਾਨ ਨਾਲ ਵਾਰ ਕਰਨ ਦੇ ਇਲਜਾਮ ਲਾਏ ਹਨ। ਪੀੜਤ ਧਿਰ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਢਿੱਲੀ ਕਾਰਵਾਈ ਦੇ ਇਲਜ਼ਾਮ ਹਨ। ਸਾਰੇ ਮਾਮਲੇ ਬਾਰੇ ਡੀਐਸਪੀ ਸਿਟੀ ਟੂ ਜਗਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਨੇ ਬਿਨਾਂ ਕਿਸੇ ਦਬਾਅ ਦੇ ਮੈਡੀਕਲ ਰਿਕਾਰਡ ਅਤੇ ਤੱਥਾਂ ਦੇ ਆਧਾਰ ’ਤੇ ਹੀ ਉਸੇ ਦਿਨ ਕਾਰਵਾਈ ਕਰ ਦਿੱਤੀ ਗਈ ਸੀ। ਪੀੜਿਤ ਪਰਿਵਾਰ ਅਤੇ ਵਕੀਲਾਂ ਵੱਲੋਂ ਕੁਲਵੀਰ ਸਿੰਘ ਨੇ ਦੱਸਿਆ ਕਿ ਕਿ ਬੀਤੀ 26 ਜੁਲਾਈ 2026 ਨਾਭਾ ਰੋਡ ਦੇ ਅਵਲੋਵਾਲ ਸਥਿਤ ਵਲ ਆ ਰਿਹਾ ਸੀ ਉਹਦਾ ਸਕੂਲੀ ਵਿਦਿਆਰਥੀ ਅਤੇ ਮੇਰਾ ਦੋਸਤ ਰਿਹਾ ਪੁਨੀਤ ਸਿਰਸਵਾਲ ਪੁੱਤਰ ਅਸ਼ੋਕ ਸਿਰ ਸਵਾਲ ਜੋ ਕਿ ਨਾਭਾ ਮਾਰਕੀਟ ਕਮੇਟੀ ਦੇ ਚੇਅਰਮੈਨ ਹਨ ਨੇ ਆਪਣੇ ਸਾਥੀਆਂ ਨਾਲ ਰਾਹ ਵਿੱਚ ਰੋਕ ਕੇ ਪਹਿਲਾਂ ਮੈਨੂੰ ਧਮਕਾਇਆ ਅਤੇ ਕਿਹਾ ਕਿ ਕਿ ਮੈਂ ਯਾਦਵਿੰਦਰ ਨਾਲ ਨਾ ਘੁੰਮਿਆ ਕਰਾਂ। ਮੇਰੇ ਮਨ੍ਹਾਂ ਕਰਨ ਤੋਂ ਬਾਅਦ ਪੁਨੀਤ ਸਿਰਸਵਾਲ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਤਲਵਾਰ ਮੇਰੇ ਸਿਰ ਵਿੱਚ ਮਾਰੀ। ਕੁਲਵੀਰ ਨੇ ਦੱਸਿਆ ਕਿ ਮੈਂ ਉਸ ਸਮੇਂ ਬੇਹੋਸ਼ ਹੋ ਗਿਆ ਮੈਨੂੰ ਨਹੀਂ ਪਤਾ ਕਿ ਮੈਨੂੰ ਕੌਣ ਹਸਪਤਾਲ ਲੈ ਕੇ ਆਇਆ ਹੈ। ਘਟਨਾ ਨੂੰ ਲੈ ਕੇ ਪੁਲਿਸ ਨੇ ਮੇਰੇ ਬਿਆਨ ਵੀ ਦਰਜ ਕੀਤੇ। ਅਤੇ ਐਮਐਲਆਰ ਵੀ ਕੱਟੀ ਗਈ ਪ੍ਰੰਤੂ ਹੁਣ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਉਲਟ ਮੈਨੂੰ ਹੁਣ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਆਡੀਓ ਕਲਿਪ ਅਤੇ ਹੋਰ ਸਬੂਤ ਅਸੀਂ ਕੋਰਟ ਵਿੱਚ ਦੇ ਚੁੱਕੇ ਹਾਂ। ਪ੍ਰੈਸ ਵਾਰਤਾ ਦੌਰਾਨ ਕੁਲਵੀਰ ਵੱਲੋਂ ਵਕੀਲਾਂ ਨੇ ਦੱਸਿਆ ਕਿ ਪੁਲਿਸ ਦਬਾਓ ਕੰਮ ਕਰ ਰਹੀ ਹੈ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ। ਡੀਐਸਪੀ ਸਿਟੀ ਟੂ ਜੰਗਜੀਤ ਸਿੰਘ ਰੰਧਾਵਾ ਨੇ ਕਿਹਾ ਕੀ ਪੁਲਿਸ ਕਿਸੇ ਵੀ ਦਬਾਅ ਹੇਠ ਕੰਮ ਨਹੀਂ ਕਰ ਰਹੀ ਅਤੇ ਮੈਡੀਕਲ ਰਿਕਾਰਡ ਅਤੇ ਉਪਲਬਧ ਤੱਥਾਂ ਦੇ ਆਧਾਰ ’ਤੇ ਹੀ ਉਸੇ ਦਿਨ ਕਾਰਵਾਈ ਕਰ ਦਿੱਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਮਾਮਲਾ ਮਾਨਯੋਗ ਕੋਰਟ ਨੇ ਸਾਰਾ ਰਿਕਾਰਡ ਮੰਗਿਆ ਜੋ ਕਿ ਅਸੀਂ ਕੋਰਟ ਵਿੱਚ ਪੇਸ਼ ਕਰਾਂਗੇ ਉਸ ਤੋਂ ਬਾਅਦ ਜੋ ਵੀ ਕੋਰਟ ਦਾ ਆਦੇਸ਼ ਹੋਵੇਗਾ ਉਸ ਸਰਕਾਰ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।