ਗੁਰਦਾਸਪੁਰ ’ਚ ਸਰਕਾਰੀ ਸਕੂਲ ’ਤੇ ਚੋਰਾਂ ਦਾ ਧਾਵਾਂ/ ਮਿਡ ਡੇਅ ਮੀਲ ਰਾਸ਼ਨ ਤੇ ਸਾਮਾਨ ਚੋਰੀ ਕਰ ਕੇ ਫਰਾਰ/ ਸਰਕਾਰੀ ਪ੍ਰਾਇਮਰੀ ਸਕੂਲ ਰਾਮਦਵਾਲੀ ਦੀ ਘਟਨਾ

0
2

ਗੁਰਦਾਸਪੁਰ ਦੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਰਾਮਦਿਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੰਦਰ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਰਾਤ ਵੇਲੇ ਸਕੂਲ ਅੰਦਰ ਦਾਖਲੇ ਹੋਏ ਚੋਰ ਸਕੂਲ ਵਿਚ ਪਿਆ ਮਿਡ ਡੇ ਮੀਲ ਰਾਸ਼ਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਹੋਏ ਸਮਾਨ ਵਿਚ 1 ਕੁਇੰਟਲ ਕਣਕ, 50 ਕਿੱਲੋਂ ਚਾਵਲ, ਦੋ ਗੈਸ ਸਿਲੰਡਰ ਤੇ ਇਕ ਰੈਗੂਲੇਟਰ ਸ਼ਾਮਲ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਜਦੋਂ ਸਕੂਲ ਪਹੁੰਚੇ ਤਾਂ ਸਕੂਲ ਦੀ ਰਸੋਈ ਦਾ ਤਾਲਾ ਟੁੱਟਾ ਪਿਆ ਸੀ ਤੇ ਜਦ ਅੰਦਰ ਜਾ ਕੇ ਦੇਖਿਆ ਤਾਂ ਮਿਡ ਡੇ ਮਿਲ ਰਾਸ਼ਨ ਜਿਸ ਵਿੱਚ ਕਰੀਬ ਇੱਕ ਕੁਇੰਟਲ ਕਣਕ 50 ਕਿਲੋ ਚਾਵਲ ਦੋ ਗੈਸ ਸਲੰਡਰ ਅਤੇ ਇੱਕ ਰੈਗੂਲਰ ਗਾਇਬ ਸੀ।
ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਰਾਜਦੀਪ ਸਿੰਘ ਤੇ ਹੋਰ ਪਿੰਡ ਵਾਸੀਆਂ ਅਤੇ ਸਕੂਲ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਆਏ ਦਿਨ ਹੋ ਰਹੀਆਂ ਚੋਰ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ ਅਤੇ ਇਲਾਕੇ ਵਿੱਚ ਪੁਲਿਸ ਦੀ ਰਾਤ ਨੂੰ ਗਸਤ ਵਧਾਈ ਜਾਵੇ ਤਾਂ ਕਿ ਚੋਰੀ ਦੀ ਘਟਨਾਵਾਂ ਨੂੰ ਨੱਥ ਪੈ ਸਕੇ।

LEAVE A REPLY

Please enter your comment!
Please enter your name here