ਮੋਗਾ ਦੇ ਕਸਬਾ ਧਰਮਕੋਟ ’ਚ ਤਿੰਨ ਸਾਲਾ ਬੱਚੇ ਦੀ ਮੌਤ/ ਟਰੈਕਟਰ ਬੈਕ ਕਰਦੇ ਸਮੇਂ ਵਾਪਰਿਆ ਹਾਦਸਾ/ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਕੇ ਜਾਂਚ ਕੀਤੀ ਸ਼ੁਰੂ

0
4

 

ਮੋਗਾ ਦੇ ਕਸਬਾ ਧਰਮਕੋਟ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਟਰੈਕਟਰ ਬੈਕ ਕਰਦੇ ਸਮੇਂ ਤਿੰਨ ਸਾਲਾ ਬੱਚਾ ਟਰੈਕਟਰ ਟਰਾਲੇ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ, ਜੋ ਧਰਮਕੋਟ ਦੇ ਪਿੰਡ ਰੇੜਵਾਂ ਵਿੱਚ ਨਾਨਕੇ ਘਰ ਰਹਿੰਦਾ ਸੀ। ਜਾਣਕਾਰੀ ਅਨੁਸਾਰ ਬੱਚੇ ਦਾ ਮਾਮਾ ਟਰੈਕਟਰ ਟਰਾਲੇ ਨੂੰ ਬੈਕ ਕਰ ਰਿਹਾ ਸੀ ਕਿ ਖੇਡਣ ਦੌਰਾਨ ਅਚਾਨਕ ਬੱਚਾ ਟਰਾਲੇ ਦੇ ਪਿੱਛੇ ਆ ਗਿਆ, ਜਿਸ ਕਾਰਨ ਉਸ ਦੀ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਪੁਲਿਸ ਨੇ ਬੱਚੇ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here