ਪੰਜਾਬ ਫਰੀਦਕੋਟ ਪੁਲਿਸ ਵੱਲੋਂ ਨਸ਼ੇ ਤੇ ਡਰੱਗ ਮਨੀ ਸਮੇਤ ਇਕ ਕਾਬੂ/ 600 ਗ੍ਰਾਮ ਹੀਰੋਇਨ ਤੇ 5100 ਡਰੱਗ ਮਨੀ ਬਰਾਮਦ/ ਪਹਿਲਾਂ ਵੀ 6 ਮਾਮਲੇ ਦਰਜ, ਜ਼ਮਾਨਤ ’ਤੇ ਆਇਆ ਸੀ ਬਾਹਰ By admin - August 29, 2026 0 4 Facebook Twitter Pinterest WhatsApp ਫਰੀਦਕੋਟ ਅਧੀਨ ਆਉਂਦੇ ਥਾਣਾ ਜੈਤੋ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਇਕ ਮੁਲਜਮ ਨੂੰ ਨਸ਼ੇ ਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜਮ ਦੇ ਕਬਜ਼ੇ ਵਿਚੋਂ 600 ਗਰਾਮ ਹੈਰੋਇਨ ਤੇ 5100 ਰੁਪੇ ਡਰੱਗ ਮਨੀ ਬਰਾਮਦ ਕੀਤੀ ਹੈ। ਫੜੇ ਗਏ ਮੁਲਜਮ ਦੀ ਪਛਾਣ ਪੁਸ਼ਪਿੰਦਰਪ੍ਰੀਤ ਸਿੰਘ ਉਰਫ ਸਿਕੰਦਰ ਵਾਸੀ ਬੱਧਨੀ ਕਲਾਂ ਮੋਗਾ ਵਜੋਂ ਹੋਈ ਹੈ। ਪੁਲਿਸ ਜਾਂਚ ਮੁਤਾਬਕ ਮੁਲਜਮ ਤੇ ਪਹਿਲਾਂ ਵੀ 6 ਮਾਮਲੇ ਦਰਜ ਹਨ ਅਤੇ ਜੇਲ੍ਹ ਵਿਚੋਂ ਜ਼ਮਾਨਤ ਮਿਲਣ ਬਾਅਦ ਮੁੜ ਨਸ਼ੇ ਦਾ ਧੰਦਾ ਕਰ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਨੇ ਪੁਸ਼ਪਿੰਦਰਪ੍ਰੀਤ ਸਿੰਘ ਉਰਫ ਸਿਕੰਦਰ ਨੂੰ ਸ਼ੱਕ ਤੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 600 ਗ੍ਰਾਮ ਹੈਰੋਇਨ, 5100 ਰੁਪਏ ਡਰੱਗ ਮਨੀ,ਇੱਕ ਖਾਲੀ ਬੈਗ ਅਤੇ ਦੋ ਮੋਬਾਇਲ ਫੋਨ ਬ੍ਰਾਮਦ ਹੋਏ। ਪੁਲਿਸ ਵੱਲੋ ਮੁਲਜਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀ ਪਾਸੋ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕਰਨ ਲਈ ਪੁੱਛ ਗਿੱਛ ਕੀਤੀ ਜਾ ਸਕੇ। ਪੁਲਿਸ ਜਾਂਚ ਦੌਰਾਨ ਗ੍ਰਿਫਤਾਰ ਦੋਸ਼ੀ ਖਿਲਾਫ ਪਹਿਲਾ ਵੀ ਨਸ਼ਾ ਤਸਕਰੀ ਅਤੇ ਅਸਲਾ ਐਕਟ ਅਤੇ ਹੋਰ ਵੱਖ ਵੱਖ ਸੰਗੀਨ ਧਾਰਾਵਾ ਤਹਿਤ ਜਿਲ੍ਹਾ ਮੋਗਾ ਵਿਖੇ 6 ਮਾਮਲੇ ਦਰਜ ਰਜਿਸਟਰ ਹਨ ਅਤੇ ਉਹ ਤਿੰਨ ਮੁੱਕਦਮਿਆ ਵਿੱਚ ਜਿਲ੍ਹਾ ਮੋਗਾ, ਜਿਲ੍ਹਾ ਲੁਧਿਆਣਾ ਵਿਚੋਂ ਭਗੌੜਾ ਚੱਲ ਰਿਹਾ ਸੀ। ਪੁਲਿਸ ਨੂੰ ਮੁਲਜਮ ਦੀ ਅਗਲੇਰੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।