ਪੰਜਾਬ ਫਰੀਦਕੋਟ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ/ 24 ਘੰਟਿਆਂ ਅੰਦਰ ਕਾਬੂ ਕੀਤਾ ਮੁਲਜ਼ਮ/ ਜਬਰ ਜਨਾਹ ਦੀ ਕੋਸ਼ਿਸ਼ ਦੌਰਾਨ ਕੀਤਾ ਸੀ ਕਤਲ By admin - August 29, 2026 0 6 Facebook Twitter Pinterest WhatsApp ਫਰੀਦਕੋਟ ਪੁਲਿਸਨੇ ਸਥਾਨਕ ਦਾਣਾ ਮੰਡੀ ਵਿਚ ਇਕੱਲੀ ਰਹਿੰਦੀ ਔਰਤ ਦੇ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਤੋਂ 24 ਘੰਟਿਆ ਅੰਦਰ ਦੋਸ਼ੀ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਮਜ਼ਦ ਕੀਤੇ ਦੋਸ਼ੀ ਦੀ ਪਛਾਣ ਰਾਜੂ ਵਾਸੀ ਬਿਹਾਰ ਵਜੋਂ ਹੋਈ ਹੈ। ਪੁਲਿਸ ਦੀ ਜਾਂਚ ਮੁਤਾਬਕ ਮੁਲਜਮ ਨੇ 50 ਸਾਲਾ ਔਰਤ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ਤੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ 60 ਸਾਲਾ ਬਿਹਾਰੀ ਔਰਤ ਵਜੋਂ ਹੋਈ ਹੈ, ਜੋ ਪਿਛਲੇ 20 ਸਾਲਾਂ ਤੋਂ ਮੰਡੀ ਵਿਚ ਰਹਿ ਰਹੀ ਸੀ ਅਤੇ ਲੋਕ ਉਸ ਨੂੰ ਮਾਸੀ ਕਹਿ ਕੇ ਬੁਲਾਉਂਦੇ ਸਨ। ਪੁਲਿਸ ਦੇ ਦੱਸਣ ਮੁਤਾਬਕ ਬਿਹਾਰ ਨਾਲ ਸਬੰਧਤ 60 ਸਾਲਾ ਔਰਤ ਪਿਛਲੇ 20 ਸਾਲਾ ਤੋਂ ਮੰਡੀ ਵਿਚ ਰਹਿ ਰਹੀ ਸੀ ਅਤੇ ਲੋਕ ਉਸ ਨੂੰ ਮਾਸੀ ਦੇ ਨਾਲ ਨਾਲ ਬੁਲਾਉਂਦੇ ਸਨ। ਉਸ ਦਾ ਬੀਤੇ ਕੱਲ੍ਹ ਭੇਦਭਰੀ ਵਿਚ ਕਤਲ ਹੋ ਗਿਆ ਸੀ। ਮੌਕੇ ਤੇ ਪੁਹੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚ ਦੌਰਾਨ ਮਿਲੇ ਕੁਝ ਸਬੂਤਾਂ ਦੇ ਅਧਾਰ ਤੇ ਪੁਲਿਸ ਨੇ ਫਰੀਦਕੋਟ ਦੇ ਭੋਲੂਵਾਲਾ ਰੋਡ ਸਥਿਤ ਰਹਿਣ ਵਾਲੇ ਰਾਜੂ ਨਾਮ ਦੇ ਇਕ ਪ੍ਰਵਾਸੀ ਵਿਅਕਤੀ ਹਿਰਾਸਤ ਵਿਚ ਲੈ ਕੇ ਪੁਛਗਿੱਛ ਕੀਤੀ, ਜਿਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਥਾਣਾ ਸਿਟੀ ਟੂ ਦੇ ਥਾਣਾ ਮੁਖੀ ASI ਅਕਲਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਔਰਤ ਦੀ ਅਰਧ ਨਗਣ ਹਾਲਤ ਵਿਚ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬਾਰੀਕੀ ਜਾਂਚ ਕਰਦਿਆਂ ਮੁਲਜਮ ਤਕ ਪਹੁੰਚ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜਮ ਨੇ ਪਹਿਲਾਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਵੱਲੋਂ ਵਿਰੋਧ ਜਤਾਏ ਜਾਣ ਤੋਂ ਬਾਅਦ ਉਸ ਵੱਲੋਂ ਕੋਲ ਪਈ ਭਾਰੀ ਚੀਜ਼ ਨਾਲ ਉਸਦੇ ਸਿਰ ਵਿੱਚ ਵਾਰ ਕੀਤਾ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।