ਫਾਜਿਲਕਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤੇ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼/ਨਸ਼ੀਲੇ ਪਦਾਰਥ, ਹਥਿਆਰ ਤੇ ਡਰੱਗ ਮਨੀ ਸਮੇਤ ਦੋ ਗ੍ਰਿਫਤਾਰ

0
3

ਫਾਜਿਲਕਾ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਅੰਤਰ-ਰਾਸ਼ਟਰੀ ਨਸ਼ਾ ਤੇ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਹਥਿਆਰ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸਤਿੰਦਰ ਕੁਮਾਰ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜਿਲਕਾ ਨੇ ਦੱਸਿਆ ਕਿ ਮਿਤੀ 13—8—2026 ਨੂੰ ਥਾਣਾ ਸਦਰ ਫਾਜਿਲਕਾ ਪੁਲਿਸ ਵੱਲੋਂ ਬੀ.ਐਸ.ਐਫ ਨਾਲ ਮਿਲਕੇ ਚਲਾਏ ਗਏ ਸਾਂਝੇ ਓਪ੍ਰੇਸ਼ਨ ਦੌਰਾਨ ਪਿੰਡ ਮੂੰਬੇ ਕੇ ਨੇੜਿਓ ਝੋਨੇ ਦੇ ਖੇਤਾਂ ਵਿੱਚੋਂ 01 ਡਰੋਨ, 01 ਪਿਸਟਲ, 02 ਮੈਗਜੀਨ ਅਤੇ 09 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ, ਜੋ ਕਿਸੇ ਨਾਮਾਲੂਮ ਤਸਕਰ ਵੱਲੋਂ ਸਰਹੱਦ ਪਾਰ ਤੋਂ ਮੰਗਵਾਏ ਗਏ ਸਨ। ਜਿਸ ਦੌਰਾਨ ਨਾਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 250 ਮਿਤੀ 13—8—2026 ਜੁਰਮ 10,11,12 ਏਅਰ ਕਰਾਫਟ ਐਕਟ ਅਤੇ 25/54/59 ਅਸਲਾ ਐਕਟ ਥਾਣਾ ਸਦਰ ਫਾਜਿਲਕਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਦੌਰਾਨੇ ਤਫਤੀਸ਼ ਦੋਸ਼ੀਆਂ ਨੂੰ ਟੈਕਨੀਕਲੀ ਅਤੇ ਖੂਫੀਆ ਸੋਰਸਾਂ ਰਾਹੀਂ ਟ੍ਰੇਸ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਮਿਤੀ 26—8—2026 ਨੂੰ ਐਸ.ਆਈ. ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਦਰ ਫਾਜਿਲਕਾ ਦੀ ਨਿਗਰਾਨੀ ਹੇਠ ਐਸ.ਆਈ ਗੁਰਵਿੰਦਰ ਸਿੰਘ ਵੱਲੋਂ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਅਧਾਰ ਤੇ ਦੋ ਤਸਕਰਾਂ ਰਿੰਕੂ ਸਿੰਘ ਉਰਫ਼ ਰੌਕੀ ਪੁੱਤਰ ਕੁਲਦੀਪ ਸਿੰਘ ਅਤੇ ਤੇਜਾ ਸਿੰਘ ਪੁੱਤਰ ਤਾਰਾ ਸਿੰਘ, ਦੋਵੇਂ ਵਾਸੀ ਮੁੰਬੇ ਕੇ, ਥਾਣਾ ਸਦਰ ਫਾਜ਼ਿਲਕਾ ਨੂੰ ਇੱਕ ਕਾਰ ਹੁੰਡਈ  i20 ਸਮੇਤ ਕਾਬੂ ਕੀਤਾ ਗਿਆ। ਜਿਹਨਾਂ ਕੋਲੋ 02 ਪਿਸਟਲ, 03 ਮੈਗਜੀਨ, 07 ਜਿੰਦਾ ਰੌਂਦ, 04 ਗਰਾਮ ਹੈਰੋਇਨ, 02 ਮੋਬਾਇਲ ਫੋਨ, 22,000 ਰੁਪਏ ਦੀ ਡਰੱਗ ਮਨੀ ਅਤੇ 01 ਕੰਪਿਊਟਰ ਕੰਡਾ ਬਰਾਮਦ ਹੋਏ।
ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮਿਤੀ 13—08—2026 ਨੂੰ ਜੋ ਮੂੰਬੇ ਕੇ ਨੇੜਿਓ ਝੋਨੇ ਦੇ ਖੇਤਾਂ ਵਿੱਚੋਂ 01 ਡਰੋਨ, 01 ਪਿਸਟਲ, 02 ਮੈਗਜੀਨ ਅਤੇ 09 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ। ਉਹ ਉਕਤ ਦੋਸ਼ੀਆਂ ਵੱਲੋਂ ਹੀ ਸਰਹੱਦ ਪਾਰ ਤੋਂ ਮੰਗਵਾਏ ਗਏ ਸਨ। ਇਸ ਲਈ ਕਾਬੂ ਕੀਤੇ ਗਏ ਉਕਤ ਦੋਨੋ ਦੋਸ਼ੀਆਂ ਨੂੰ ਮੁਕੱਦਮਾ ਨੰਬਰ 250 ਮਿਤੀ 13—08—2026 ਵਿੱਚ ਵੀ ਨਾਮਜਦ ਕੀਤਾ ਜਾ ਰਿਹਾ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਵੱਲੋਂ ਮੁਲਜ਼ਮਾਂ ਦੇ ਹੋਰ ਸਾਥੀਆਂ, ਨਸ਼ਾ ਅਤੇ ਹਥਿਆਰਾਂ ਦੀ ਸਪਲਾਈ ਚੇਨ ਅਤੇ ਸਰਹੱਦ ਪਾਰ ਸਬੰਧਾਂ ਬਾਰੇ ਵੀ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here