ਜਥੇਦਾਰ ਗੜਗੱਜ ਦੀ ਨਸ਼ਾ ਪੀੜਤ ਨੌਜਵਾਨ ਨਾਲ ਮੁਲਾਕਾਤ/ ਜਥੇਦਾਰ ਦੀ ਨੌਜਵਾਨ ਨਾਲ ਮਿਲਣੀ ਦੀ ਵੀਡੀਓ ਵਾਇਰਲ/ ਨੌਜਵਾਨ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ

0
2

ਮੀਰੀ ਪੀਰੀ ਦੀ ਖ਼ਾਲਸਾ ਮਾਰਚ ਦੌਰਾਨ ਜਥੇਦਾਰ ਗੜਗੱਜ ਦੀ ਇੱਕ ਨਸ਼ਾ ਪੀੜਤ ਨੌਜਵਾਨ ਨਾਲ ਮੁਲਾਕਾਤ ਹੋਣ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਜਥੇਦਾਰ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ। ਜਥੇਦਾਰ ਨੇ ਨੌਜਵਾਨ ਨੂੰ ਮਾੜੀ ਸੰਗਤ ਤੋਂ ਦੂਰ ਰਹਿੰਦਿਆਂ ਨਸ਼ੇ ਨਾ ਕਰਨ ਦੀ ਨਸੀਹਤ ਦਿੱਤੀ। ਜਥੇਦਾਰ ਨੇ ਨੌਜਵਾਨ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਕੇ ਮਿਲਣ ਦੀ ਹਦਾਇਤ ਵੀ ਕੀਤੀ।
ਜਥੇਦਾਰ ਨਾਲ ਮਿਲਣੀ ਦੌਰਾਨ ਨਸ਼ਾ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਉਸ ਨੇ ਪਿੰਡ ਵਿੱਚ ਨਸ਼ਾ ਸ਼ਰੇਆਮ ਵਿੱਕਣ ਦਾ ਇਕਸਾਫ ਵੀ ਕੀਤਾ। ਜਥੇਦਾਰ ਨੇ ਇਸ ਨੌਜਵਾਨ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ ਅਤੇ ਰੋਜ਼ ਗੁਰਦੁਆਰੇ ਜਾਣ, ਪਾਠ ਕਰਨ ਅਤੇ ਗੁਰਸਿੱਖ ਬਣਨ ਦੀ ਹਦਾਇਤ ਕੀਤੀ। ਨੌਜਵਾਨ ਨੇ ਵੀ ਜਥੇਦਾਰ ਅੱਗੇ ਨਸ਼ੇ ਛੱਡਣ ਲਈ ਹਾਮੀ ਭਰੀ।

LEAVE A REPLY

Please enter your comment!
Please enter your name here