ਪੰਜਾਬ ਜਲੰਧਰ ’ਚ ਤੇਜ਼ ਰਫਤਾਰੀ ਦਾ ਕਹਿਰ/ ਤੇਜ਼ ਰਫਤਾਰ ਕਾਰ ਨੇ ਕੁਚਲੇ ਔਰਤ ਤੇ ਬੱਚਾ/ ਪੁਲਿਸ ਨੇ ਕਾਰ ਜ਼ਬਤ ਕਰ ਕੇ ਜਾਂਚ ਕੀਤੀ ਸ਼ੁਰੂ By admin - August 26, 2026 0 2 Facebook Twitter Pinterest WhatsApp ਜਲੰਧਰ ਦੇ ਮੁਸਲਿਮ ਕਲੋਨੀ ਖੇਤਰ ਵਿਚ ਬੇਕਾਬੂ ਹੋਈ ਸਕਾਰਪਿਉ ਕਾਰ ਦੀ ਟੱਕਰ ਨਾਲ ਇਕ ਔਰਤ ਤੇ ਬੱਚੇ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਹੈ। ਜਾਣਕਾਰੀ ਅਨੁਸਾਰ ਮਾਂ ਤੇ ਬੱਚੇ ਸੜਕ ਕਿਨਾਰੇ ਖੜ੍ਹੇ ਸਨ ਕਿ ਤੇਜ਼ ਰਫਤਾਰ ਕਾਰ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਦੋਵਾਂ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਪੁਲਿਸ ਨੇ ਸਕਾਰਪਿਓ ਜ਼ਬਤ ਕਰ ਕੇ ਡਰਾਈਵਰ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਦੇ ਸਹੁਰੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਨੂੰਹ ਸਬਜ਼ੀ ਖਰੀਦਣ ਲਈ ਬਾਜ਼ਾਰ ਆਈ ਸੀ। ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਉੱਥੋਂ ਲੰਘ ਰਹੀ ਸੀ, ਜਿਸਦੇ ਬਾਅਦ ਇੱਕ ਫਾਰਚੂਨਰ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਾਹਨਾਂ ਵਿਚਾਲੇ ਰੇਸ ਲੱਗੀ ਹੋਈ ਸੀ,ਜਿਸ ਦੇ ਚਲਦਿਆਂ ਸਕਾਰਪੀਓ ਨੇ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਮਾਂ ਤੇ ਬੱਚੇ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਨਿੱਜੀ ਹਸਪਤਾਲ ਪਹੁੰਚਾਇਆ। ਹਾਦਸੇ ਤੋਂ ਬਾਅਦ ਸਕਾਰਪੀਓ ਚਾਲਕ ਕਾਰ ਛੱਡ ਕੇ ਮੌਕੇ ਤੋਂ ਭੱਜ ਗਿਆ। ਰਾਮਾ ਮੰਡੀ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਰਾਹੀਂ ਮੁਸਲਿਮ ਕਲੋਨੀ ਵਿੱਚ ਇੱਕ ਕਾਰ ਨਾਲ ਟਕਰਾਉਣ ਤੋਂ ਬਾਅਦ ਇੱਕ ਔਰਤ ਦੇ ਜ਼ਖਮੀ ਹੋਣ ਦੀ ਰਿਪੋਰਟ ਮਿਲੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਕਾਰਪੀਓ ਨੂੰ ਜ਼ਬਤ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਤੱਥਾਂ ਦੇ ਆਧਾਰ ‘ਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।