ਅਬੋਹਰ ’ਚ ਵਿਅਕਤੀ ਦੀ ਭੇਦਭਰੀ ਹਾਲਤ ’ਚ ਮੌਤ/ ਪਿੰਡ ਦੇ ਛੱਪੜ ਕੋਲ ਪਈ ਮਿਲੀ ਲਾਸ਼/ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਆਰੰਭੀ

0
2

ਅਬੋਹਰ ਦੇ ਪਿੰਡ ਸੀਡ ਫਾਰਮ ਵਿਖੇ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਪਿੰਡ ਦੇ ਛੱਪੜ ਨੇੜੇ ਪਈ ਮਿਲੀ ਹੈ। ਮ੍ਰਿਤਕ ਦੀ ਪਛਾਣ 35 ਸਾਲਾ ਫੁੰਮਣ ਸਿੰਘ ਵਜੋਂ ਹੋਈ ਹੈ ਜੋ ਤਿੰਨ ਬੱਚਿਆਂ ਦਾ ਪਿਤਾ ਸੀ। ਉਹ ਕਾਫੀ ਸਮੇਂ ਤੋੰ ਬਿਮਾਰ ਚੱਲ ਰਿਹਾ ਸੀ ਅਤੇ ਕੁੱਝ ਸਮਾਂ ਪਹਿਲਾਂ ਸਰਜਰੀ ਵੀ ਹੋਈ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੇ ਪਹੁੰਚੀ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਉਸਨੂੰ ਸੀਡ ਫਾਰਮ ਚੌਕੀ ਦੇ ਨੇੜੇ ਇੱਕ ਛੱਪੜ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਜਦੋਂ ਉਹ ਆਪਣੇ ਸਾਥੀ ਸੋਨੂੰ ਨਾਲ ਮੌਕੇ ‘ਤੇ ਪਹੁੰਚਿਆ, ਤਾਂ ਉਸਨੇ ਮ੍ਰਿਤਕ ਨੂੰ ਛੱਪੜ ਦੇ ਕੋਲ ਮੂੰਹ ਪਰਨੇ ਪਿਆ ਦੇਖਿਆ ਜਿਸਦੇ ਚਿਹਰੇ ‘ਤੇ ਮਾਮੂਲੀ ਸੱਟਾਂ ਸਨ। ਉਸਦੀ ਮੌਤ ਛੱਪੜ ਵਿੱਚ ਡਿੱਗਣ ਕਾਰਨ ਹੋਈ ਹੋ ਸਕਦੀ ਹੈ।
ਸੰਸਥਾ ਨੇ ਏਐਸਆਈ ਬਲਕੌਰ ਸਿੰਘ ਦੀ ਮੌਜੂਦਗੀ ਵਿੱਚ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਏਐਸਆਈ ਬਲਕੌਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਤਾਂ ਉਨ੍ਹਾਂ ਦੇਖਿਆ ਕਿ ਮ੍ਰਿਤਕ ਛੱਪੜ ਦੇ ਨੇੜੇ ਚਿੱਕੜ ਵਿੱਚ ਮੂੰਹ ਭਾਰ ਡਿੱਗਿਆ ਹੋਇਆ ਸੀ ਅਤੇ ਸ਼ਾਇਦ ਉਸਦਾ ਚਿਹਰਾ ਉੱਥੇ ਪਈ ਲੱਕੜ ਦੇ ਟੁਕੜੇ ਨਾਲ ਟਕਰਾ ਗਿਆ ਸੀ, ਜਿਸ ਕਾਰਨ ਉਸਦੇ ਚਿਹਰੇ ‘ਤੇ ਜ਼ਖ਼ਮ ਹੋ ਗਿਆ ਸੀ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

LEAVE A REPLY

Please enter your comment!
Please enter your name here