ਪੰਜਾਬ ਕਪੂਰਥਲਾ ਚੌਕ ‘ਤੇ ਚਲਾਨ ਨੂੰ ਲੈ ਕੇ ਹੰਗਾਮਾ/ ਵਕੀਲ ਤੇ ਪੁਲਿਸ ਮੁਲਾਜ਼ਮ ਵਿਚਾਲੇ ਤਿੱਖੀ ਬਹਿਸ਼/ ਪੁਲਿਸ ਮੁਲਾਜ਼ਮ ਨੇ ਪੈਸੇ ਮੰਗਣ ਦੇ ਦੋਸ਼ ਨਕਾਰੇ By admin - August 25, 2026 0 2 Facebook Twitter Pinterest WhatsApp ਕਪੂਰਥਲਾ ਦੇ ਬਾਜਾਰ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਟ੍ਰੈਫਿਕ ਪੁਲਿਸ ਨੇ ਇਕ ਮਹਿਲਾ ਵਕੀਲ ਦੀ ਗੱਡੀ ਨੂੰ ਜਾਂਚ ਲਈ ਰੋਕਿਆ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸ਼ ਹੋ ਗਈ। ਮਹਿਲਾ ਵਕੀਲ ਦਾ ਇਲਜਾਮ ਸੀ ਕਿ ਉਸ ਕੋਲੋਂ 2 ਹਜ਼ਾਰ ਰਿਸ਼ਵਤ ਮੰਗੀ ਗਈ ਹੈ ਜਦਕਿ ਪੁਲਿਸ ਮੁਲਾਜਮ ਦਾ ਕਹਿਣਾ ਸੀ ਕਿ ਗੱਡੀ ਦੀ ਨੰਬਰ ਪਲੇਟ ਸ਼ੱਕੀ ਜਾਪਣ ਬਾਅਦ ਜਾਂਚ ਲਈ ਰੋਕਿਆ ਗਿਆ ਸੀ। ਦੋਵੇਂ ਧਿਰਾਂ ਵਿਚਾਲੇ ਹੰਗਾਮਾ ਹੋਣ ਬਾਅਦ ਵਕੀਲ ਭਾਈਚਾਰੇ ਦੇ ਲੋਕ ਇਕੱਠਾ ਹੋ ਹੋਏ। ਮੌਕੇ ਤੇ ਪਹੁੰਚੇ ਸੀਨੀਅਰ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਕੀਲ ਨੇ ਦੋਸ਼ ਲਗਾਇਆ ਕਿ ਐਸਐਚਓ ਸੁਖਵਿੰਦਰ ਨੇ ਸ਼ੁਰੂ ਵਿੱਚ 2,000 ਦੀ ਰਿਸ਼ਵਤ ਮੰਗੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸ ਤੋਂ ਕਥਿਤ ਤੌਰ ‘ਤੇ 5,000 ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਝਗੜਾ ਹੋਰ ਵਧ ਗਿਆ। ਵਕੀਲ ਨੇ ਦੱਸਿਆ ਕਿ ਉਸਨੂੰ ਕਈ ਘੰਟਿਆਂ ਤਕ ਰੋਕ ਕੇ ਰੱਖਿਆ ਗਿਆ ਹੈ। ਉਸਨੇ ਦੱਸਿਆ ਕਿ ਉਸਦਾ ਬੱਚਾ ਬਿਮਾਰ ਹੈ ਅਤੇ ਉਹ ਉਸਨੂੰ ਹਸਪਤਾਲ ਲੈ ਜਾ ਰਹੀ ਸੀ। ਔਰਤ ਦੇ ਅਨੁਸਾਰ ਉਹ ਅੰਮ੍ਰਿਤਸਰ ਤੋਂ ਆ ਰਹੀ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੋਸ਼ ਨਕਾਰਦਿਆਂ ਕਿਹਾ ਕਿ ਵਾਹਨ ਨੂੰ ਜਾਂਚ ਲਈ ਰੋਕਿਆ ਗਿਆ ਸੀ ਅਤੇ ਫਿਰ ਵਾਹਨ ਦੇ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ ਪਰ ਉਨ੍ਹਾਂ ਨੇ ਕੋਈ ਕਾਗਜ਼ਾਤ ਨਹੀਂ ਦਿਖਾਏ ਅਤੇ ਗੱਡੀ ਦੇ ਅੰਦਰ ਹੀ ਬੈਠੇ ਰਹੇ। ਗੱਡੀ ਦੀ ਅਸਲ ਨੰਬਰ ਪਲੇਟ ਲੁਕਾ ਕੇ ਰੱਖੀ ਹੋਈ ਸੀ, ਜਿਸ ਕਾਰਨ ਪੁਲਿਸ ਨੂੰ ਮਾਮਲਾ ਸ਼ੱਕੀ ਜਾਪਿਆ ਸੀ।