ਪੰਜਾਬ ਕਸਬਾ ਹਰੀਕੇ ਨੇੜੇ ਸਤਲੁਜ ਦਰਿਆ ਦੀ ਮਾਰ/ ਬੰਨ੍ਹ ਨੂੰ ਢਾਹ ਕਾਰਨ ਜ਼ਮੀਨਾਂ ਤੇ ਘਰਾਂ ਨੂੰ ਖਤਰਾ/ ਪ੍ਰਸ਼ਾਸਨ ’ਤੇ ਮਸਲਾ ਅਣਗੋਲਣ ਦੇ ਇਲਜ਼ਾਮ By admin - August 24, 2026 0 2 Facebook Twitter Pinterest WhatsApp ਤਰਨ ਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਕਸਬਾ ਹਰੀਕੇ ਨੇੜੇ ਸਤਲੁਜ ਵੱਲੋਂ ਬੰਨ੍ਹ ਨੂੰ ਢਾਹ ਲੱਗਣ ਕਾਰਨ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਇੱਥੇ ਪੈਂਦੇ ਪਿੰਡ ਜਲੋ ਨੇੜੇ ਸਤਲੁਜ ਦਰਿਆ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਆਪਣੇ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਅੰਦਰ ਸਹਿਮ ਪਾਇਆ ਜਾ ਰਿਹਾ ਹੈ। ਮੌਕੇ ’ਤੇ ਮੌਜੂਦ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦਾ ਇਲਜਾਮ ਹੈ ਕਿ ਪ੍ਰਸ਼ਾਸਨ ਨੂੰ ਇਸ ਬਾਰੇ ਲਗਾਤਾਰ ਜਾਣੂ ਕਰਵਾਇਆ ਜਾ ਰਿਹਾ ਹੈ ਪਰ ਫੰਡ ਜਾਰੀ ਨਾ ਹੋਣ ਦੇ ਚਲਦਿਆਂ ਢਾਹ ਰੋਕਣ ਦੇ ਕੰਮ ਵਿਚ ਦੇਰੀ ਹੋ ਰਹੀ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਮੰਗ ਛੇਤੀ ਨਾ ਮੰਨਣ ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਅਲੂਵਾਲੀਆ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਜਿਲਾ ਤਰਨ ਤਾਰਨ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਵਾਰ-ਵਾਰ ਇਸ ਸਥਿਤੀ ਤੋਂ ਜਾਣੂ ਵੀ ਕਰਵਾਇਆ ਜਾ ਰਿਹਾ ਹੈ ਕਿ ਇਹ ਢਾਹ ਦਿਨ ਬਾਅਦ ਦਿਨ ਵੱਧਦੀ ਜਾ ਰਹੀ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਇਹ ਢਾਹ ਪਿੰਡਾਂ ਵੱਲ ਨੂੰ ਵਧਣ ਲੱਗੀ ਹੈ ਅਤੇ ਇਸ ਢਾਹ ਕਾਰਨ ਜੇ ਬੰਨ ਟੁੱਟ ਗਿਆ ਤਾਂ ਕਈ ਪਿੰਡਾਂ ਨੂੰ ਇਹ ਦਰਿਆ ਆਪਣੀ ਲਪੇਟ ਵਿੱਚ ਲੈ ਲਵੇਗਾ ਅਤੇ ਅੱਗੇ ਵਾਂਗ ਫਿਰ ਤੋਂ ਵੱਡਾ ਕਿਸਾਨਾਂ ਦਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਇਸ ਢਾਅ ਤੋਂ ਸਿਰਫ 50 ਦੂਰੀ ਤੇ ਕਈ ਕਿਸਾਨਾਂ ਦੇ ਘਰ ਵੀ ਇਸ ਦੀ ਲਪੇਟ ਆਉਣ ਕੰਢੇ ਹਨ। ਇਸ ਤੋਂ ਪਹਿਲਾਂ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇ ਪ੍ਰਸ਼ਾਸਨ ਆਪਣੀ ਨੀਂਦ ਖੋਲੇ ਅਤੇ ਜਲਦੀ ਤੋਂ ਜਲਦੀ ਇਸ ਢਾ ਤੇ ਕਾਬੂ ਪਾਉਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ।