ਪੰਜਾਬ ਗੁਰਦਾਸਪੁਰ ਦੇ ਪਿੰਡ ਚੌਂਤਰਾ ਵਾਸੀਆਂ ਦੇ ਮੰਦੜੇ ਹਾਲ/ 80 ਸਾਲਾ ਬਾਅਦ ਵੀ ਬੁਨਿਆਦੀ ਸਹੂਲਤਾਂ ਤਰਸੇ ਲੋਕ/ ਸਰਕਾਰਾਂ ’ਤੇ ਲਗਾਤਾਰ ਅਣਗੌਲਿਆ ਕਰਨ ਦੇ ਲੱਗੇ ਇਲਜ਼ਾਮ By admin - August 24, 2026 0 2 Facebook Twitter Pinterest WhatsApp ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅਖੀਰਲੇ ਪਿੰਡ ਚੌਂਤਰਾ, ਸਲਾਚ, ਚੱਕਰੀ ਅਤੇ ਵਜ਼ੀਰਪੁਰ ਦੇ ਵਸਨੀਕ ਆਜ਼ਾਦੀ ਦੇ 80 ਸਾਲ ਬਾਅਦ ਵੀ ਨਰਕ ਭੋਗਣ ਲਈ ਮਜਬੂਰ ਹਨ। ਸਥਾਨਕ ਵਾਸੀਆਂ ਮੁਤਾਬਕ ਉਹ ਅੱਜ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਜ਼ਾਦ ਨਹੀਂ ਸਮਝਦੇ। ਲੋਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਨੋਮਣੀ ਨਾਲੇ ਦੇ ਪਾਣੀ ਕਾਰਨ ਆ ਰਹੀ ਹੈ। ਨਾਲੇ ਪੁਲੀ ਨਾ ਹੋਣ ਕਾਰਨ ਪਿੰਡ ਚੌਂਤਰਾ ਦਾ ਆਸ-ਪਾਸ ਦੇ ਪਿੰਡਾਂ ਨਾਲੋਂ ਸੰਪਰਕ ਟੁੱਟ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ। ਸਥਾਨਕ ਵਾਸੀਆਂ ਮੁਤਾਬਕ ਪੁਲੀ ਦੇ ਉੱਪਰ ਲਗਭਗ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਚੱਲ ਰਿਹਾ ਹੈ, ਜਿਸ ਕਾਰਨ ਆਵਾਜਾਈ ਬੰਦ ਹੋਣ ਦੇ ਬਰਾਬਰ ਹੈ। ਇਹੀ ਰਸਤਾ ਅੱਗੇ ਬੀਐਸਐਫ ਦੀਆਂ ਸਰਹੱਦੀ ਚੌਕੀਆਂ ਵੱਲ ਵੀ ਜਾਂਦਾ ਹੈ। ਪਾਣੀ ਭਰਨ ਕਾਰਨ ਜਿੱਥੇ ਆਮ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਦਿੱਕਤ ਆ ਰਹੀ ਹੈ ਉੱਥੇ ਸਰਹੱਦ ’ਤੇ ਡਿਊਟੀ ਨਿਭਾ ਰਹੇ ਬੀਐਸਐਫ ਦੇ ਜਵਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ ਪਿੰਡਾਂ ਦੇ ਬੱਚਿਆਂ ਦਾ ਸਕੂਲ ਅਤੇ ਕਾਲਜ ਜਾਣਾ ਬੰਦ ਹੋ ਗਿਆ ਹੈ। ਵਿਦਿਆਰਥੀਆਂ ਦੀ ਪੜ੍ਹਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਇਹ ਸਮੱਸਿਆ ਜਲਦੀ ਹੱਲ ਨਾ ਕੀਤੀ ਗਈ ਤਾਂ ਬੱਚਿਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਹੋ ਸਕਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਜੇਕਰ ਪਿੰਡ ਵਿੱਚ ਕਿਸੇ ਵਿਅਕਤੀ ਦੀ ਸਿਹਤ ਖਰਾਬ ਹੋ ਜਾਵੇ ਜਾਂ ਕੋਈ ਐਮਰਜੈਂਸੀ ਪੈਦਾ ਹੋਵੇ ਤਾਂ ਉਸ ਨੂੰ ਹਸਪਤਾਲ ਲਿਜਾਣ ਲਈ ਕਈ ਕਿਲੋਮੀਟਰ ਦਾ ਵਾਧੂ ਰਸਤਾ ਤੈਅ ਕਰਨਾ ਪੈਂਦਾ ਹੈ। ਇਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਸਰਹੱਦੀ ਪਿੰਡਾਂ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਪੱਕਾ ਅਤੇ ਸਥਾਈ ਹੱਲ ਕਰਨ ਦੀ ਮੰਗ ਕੀਤੀ ਹੈ।