ਚੰਡੀਗੜ੍ਹ ਦੇ ਸੈਕਟਰ-17 ਵਿਖੇ ਨੌਜਵਾਨ ਦੀ ਮੌਤ/ ਭੇਦਭਰੀ ਹਾਲਤ ’ਚ ਚੱਲੀ ਗੋਲੀ ਨਾਲ ਗਈ ਜਾਨ/ ਪੁਲਿਸ ਨੇ ਪਿਸਟਲ ਬਰਾਮਦ ਕਰ ਕੇ ਜਾਂਚ ਆਰੰਭੀ

0
2

ਚੰਡੀਗੜ੍ਹ ਦੇ  ਸੈਕਟਰ 17 ਵਿਖੇ ਗੋਲੀ ਲੱਗਣ ਨਾਲ ਇੱਕ 29 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਅਜੈ ਗਿੱਲ ਵਜੋਂ ਹੋਈ ਹੈ ਜੋ ਕਿ ਸੈਕਟਰ 26 ਦੇ ਇੱਕ ਕਲੱਬ ਤੋਂ ਦੋਸਤਾਂ ਨਾਲ ਵਾਪਸ ਆਉਣ ਸਮੇਂ ਮੱਧਿਆ ਮਾਰਗ ‘ਤੇ ਇੱਕ ਸ਼ਰਾਬ ਦੇ ਠੇਕੇ ਉਤੇ ਰੁੱਕਿਆ ਸੀ, ਜਿੱਥੇ ਭੇਦਭਰੀ ਹਾਲਤ ਵਿਚ ਚੱਲੀ ਗੋਲੀ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ ਅਜੈ ਗਿੱਲ ਤਿੰਨ-ਚਾਰ ਦੋਸਤਾਂ ਨਾਲ ਮਹਿੰਦਰਾ ਇਲੈਕਟ੍ਰਿਕ ਕਾਰ ਵਿੱਚ ਚੰਡੀਗੜ੍ਹ ਆਇਆ ਸੀ। ਉਹ ਸੈਕਟਰ 26 ਦੇ ਡੈਫਲੋ ਕਲੱਬ ਗਏ ਸਨ ਜਿੱਥੋਂ ਰਾਤ 9:09 ਵਜੇ ਦੇ ਕਰੀਬ ਵਾਪਸ ਆਉਂਦੇ ਸਮੇਂ ਉਹ ਸੈਕਟਰ 17 ਦੇ ਮੱਧ ਮਾਰਗ ‘ਤੇ ਇੱਕ ਸ਼ਰਾਬ ਦੀ ਦੁਕਾਨ ਦੇ ਨੇੜੇ ਰੁਕੇ, ਜਿੱਥੇ ਅਚਾਨਕ ਗੋਲੀ ਚੱਲਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਦੋਸਤ ਤੁਰੰਤ ਸੈਕਟਰ 16 ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ 17 ਦੀ ਪੁਲਿਸ ਨੇ ਕਾਰ ਵਿੱਚੋਂ ਇੱਕ ਲਾਇਸੈਂਸੀ ਪਿਸਤੌਲ ਬਰਾਮਦ ਕੀਤੀ ਹੈ। ਪੁਲਿਸ ਨੇ ਉੱਥੇ ਮੌਜੂਦ ਦੋਸਤਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤੇ ਗਏ ਸਬੂਤਾਂ ਨੂੰ ਸੁਰੱਖਿਅਤ ਰੱਖ ਲਿਆ ਹੈ ਅਤੇ ਹੋਰ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here