ਪੰਜਾਬ ਜਲੰਧਰ ਪੁਲਿਸ ਨੇ ਸੁਲਝਾਇਆ 72 ਲੱਖ ਖੋਹ ਦਾ ਮਾਮਲਾ/ ਲੁੱਟ ’ਚ ਸ਼ਾਮਲ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ/ 72 ਲੱਖ ਨਕਦੀ, ਦੋ ਕਾਰਾਂ ਤੇ ਦੋ ਮੋਬਾਇਲ ਬਰਾਮਦ By admin - August 23, 2026 0 2 Facebook Twitter Pinterest WhatsApp ਜਲੰਧਰ ਪੁਲਿਸ ਨੇ ਲੋਹਾ ਕਾਰੋਬਾਰੀ ਤੋਂ 72 ਲੱਖ ਲੁੱਟਣ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਵਿਚ ਸ਼ਾਮਲ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਖੋਹ ਕੀਤੀ 72 ਲੱਖ ਨਕਦੀ, ਦੋ ਕਾਰਾਂ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਖੋਹ ਦਾ ਸਾਜ਼ਿਸ਼ਘਾੜਾ ਕਾਰੋਬਾਰੀ ਦਾ ਡਰਾਈਵਰ ਸੀ, ਜਿਸ ਨੇ ਸਾਥੀਆਂ ਨੇ ਮਿਲ ਕੇ ਵਾਰਦਾਤ ਅੰਜ਼ਾਮ ਦਿੱਤੀ। ਪੁਲਿਸ ਨੇ ਲੁੱਟੇ ਪੈਸੇ ਕਾਰੋਬਾਰੀ ਨੂੰ ਵਾਪਸ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਕਾਸ ਵਾਸੀ ਗੁਰੂ ਨਾਨਕ ਕਲੋਨੀ, ਗੁਰਦਾਸਪੁਰ, ਹਰਦੀਪ ਉਰਫ਼ ਦੀਪੂ ਵਾਸੀ ਬਡਾਲਾ ਪਿੰਡ, ਕਪੂਰਥਲਾ, ਸਾਹਿਲ ਵਾਸੀ ਬਟਾਲਾ, ਗੁਰਦਾਸਪੁਰ; ਰਾਜਵੀਰ ਗਿੱਲ ਵਾਸੀ ਮਕਸੂਦਾਂ, ਰਣਜੀਤ ਸਿੰਘ ਵਾਸੀ ਬਟਾਲਾ ਅਤੇ ਸੰਨੀ ਖੋਸਲਾ ਵਾਸੀ ਅਮਰਦਾਸ ਨਗਰ ਵਜੋਂ ਹੋਈ ਹੈ। ਪੁਲਿਸ ਨੇ ਲੁਟੇਰਿਆਂ ਤੋਂ 72 ਲੱਖ ਰੁਪਏ ਨਕਦੀ, ਦੋ ਕਾਰਾਂ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਲੁਟੇਰਿਆਂ ਨੇ ਇਹ ਵਾਰਦਾਤ ਪੰਜ ਦਿਨ ਪਹਿਲਾਂ ਸੂਰਿਆ ਐਨਕਲੇਵ ਵਿਖੇ ਅੰਜ਼ਾਮ ਦਿੱਤੀ ਸੀ। ਲੋਹਾ ਵਪਾਰੀ ਨੇ ਪੁਲਿਸ ਪ੍ਰਸ਼ਾਸਨ ਦਾ ਕੀਤੀ ਕਾਰਵਾਈ ਧੰਨਵਾਦ ਕੀਤਾ ਹੈ।