ਮੂਣਕ ’ਚ ਫੂਡ ਸਪਲਾਈ ਅਧਿਕਾਰੀਆਂ ਦਾ ਘਿਰਾਓ/ ਡਿਪੂਆਂ ’ਚ ਮਾੜੀ ਕਣਕ ਭੇਜਣ ਖਿਲਾਫ ਪ੍ਰਦਰਸ਼ਨ/ ਕਿਸਾਨ ਆਗੂਆਂ ਨੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ

0
2

ਵਿਧਾਨ ਸਭਾ ਹਲਕਾ ਲਹਿਰਾ ਦੇ ਮੂਣਕ ਵਿਖੇ ਹਾਲਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਸਥਿਤ ਰਾਇਸ ਮਿੱਲ ਤੋਂ ਕਣਕ ਦੀਆਂ ਭੇਜੀਆਂ ਟਰਾਲੀਆਂ ਨੂੰ ਕਿਸਾਨਾਂ ਨੇ ਘੇਰ ਲਿਆ। ਬੀਕੇਯੂ ਸਿੱਧੂਪੁਰ ਦੇ ਆਗੂਆਂ ਦਾ ਇਲਜ਼ਾਮ ਸੀ ਕਿ ਪਨਗਰੇਨ ਦੇ ਇਸ ਗੋਦਾਮ ਵਿਚੋਂ ਡੀਪੂਆਂ ਵਿਚ ਵੰਡਣ ਲਈ ਭੇਜੀ ਜਾ ਰਹੀ ਕਣਕ ਕਾਫੀ ਮਾੜੀ ਹਾਲਤ ਵਿਚ ਹੈ, ਜਿਸ ਕਾਰਨ ਇਹ ਘਿਰਾਓ ਕੀਤਾ ਗਿਆ ਹੈ।
ਕਿਸਾਨਾਂ ਦਾ ਇਲਜ਼ਾਮ ਸੀ ਕਿ ਇਹ ਕਣਕ ਨੂੰ ਉੱਲੀ ਲੱਗੀ ਹੋਈ ਹੈ ਜੋ ਜਾਨਵਰਾਂ ਦੇ ਵੀ ਖਾਣ ਯੋਗ ਨਹੀਂ ਹੈ ਪਰ ਇਸ ਨੂੰ ਰਾਸ਼ਨ ਕਾਰਡ ਧਾਰਕਾਂ ਵਿਚ ਵੰਡਣ ਲਈ ਭੇਜਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਕਣਕ ਭੇਜਣ ਸਮੇਂ ਹੋਰ ਵੀ ਕਈ ਸਾਰੀਆਂ ਖਾਮੀਆਂ ਹੋਣ ਦੇ ਇਲਜਾਮ ਲਾਏ। ਇਸ ਤੋਂ ਬਾਅਦ ਕਿਸਾਨਾਂ ਨੇ ਸਥਾਨਕ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ।  ਏਐਆਫਐਸਓ ਜੀਵਨ ਕੁਮਾਰ ਨੇ ਮਾਮਲੇ ਦੀ ਜਾਂਚ ਦੀ ਭਰੋਸਾ ਦਿੱਤਾ ਹੈ

LEAVE A REPLY

Please enter your comment!
Please enter your name here