ਪੰਜਾਬ ਮੋਗਾ ਵਾਸੀ ਮਾਂ ਨੇ ਪੁੱਤਰ ਦੇ ਇਲਾਜ ਲਈ ਮਦਦ ਦੀ ਗੁਹਾਰ/ ਪੇਟ ਦੀ ਬਿਮਾਰੀ ਤੋਂ ਪੀੜਤ ਪੁੱਤਰ ਦੇ ਇਲਾਜ ਤੋਂ ਅਸਮਰੱਥ ਐ ਦੁਖਿਆਰੀ ਮਾਂ/ ਦਾਨੀ ਸੱਜਣਾਂ ਅੱਗੇ ਪੁੱਤਰ ਦੇ ਇਲਾਜ਼ ਲਈ ਮਦਦ ਦੀ ਕੀਤੀ ਅਪੀਲ By admin - June 10, 2025 0 120 Facebook Twitter Pinterest WhatsApp ਮੋਗਾ ਵਾਸੀ ਇਕ ਦੁਖਿਆਰੀ ਮਾਂ ਨੇ ਪੁੱਤ ਦੇ ਇਲਾਜ ਲਈ ਦਾਨੀ ਸੱਜਣਾਂ ਅੱਗੇ ਮਦਦ ਲਈ ਗੁਹਾਰ ਲਗਾਈ ਐ। ਪੀੜਤ ਮਾਂ ਦੇ ਦੱਸਣ ਮੁਤਾਬਕ ਉਸ ਦਾ 25 ਸਾਲਾ ਪੁੱਤਰ ਬੰਟੀ ਮਿਹਨਤ ਮਜਦੂਰੀ ਕਰ ਕੇ ਪਰਿਵਾਰ ਪਾਲ ਰਿਹਾ ਸੀ ਕਿ ਅਚਾਨਕ ਪੇਟ ਦੀ ਗੰਭੀਰ ਬਿਮਾਰੀ ਕਾਰਨ ਮੰਜੇ ਤੇ ਪੈ ਗਿਆ ਐ। ਪਰਿਵਾਰ ਕੋਲ ਜੋ ਕੁੱਝ ਵੀ ਸੀ ਇਲਾਜ ਤੇ ਲੱਗ ਚੁੱਕਾ ਅਤੇ ਹੁਣ ਪਰਿਵਾਰ ਇਲਾਜ ਤੋਂ ਅਸਮਰੱਥ ਐ। ਪੀੜਤ ਦਾ ਇਲਾਜ ਬਠਿੰਡਾ ਵਿਖੇ ਚੱਲ ਰਿਹਾ ਐ। ਪੀੜਤ ਦੇ ਦੋ ਭਰਾ ਤੇ ਦੋ ਭੈਣਾਂ ਨੇ। ਪਿਤਾ ਵੀ ਮਜਦੂਰੀ ਕਰਦਾ ਐ। ਪੀੜਤ ਪਰਿਵਾਰ ਨੇ ਇਲਾਜ ਚ ਮਦਦ ਦੀ ਅਪੀਲ ਕੀਤੀ ਤਾਂ ਜੋ ਬੰਟੀ ਠੀਕ ਹੋ ਕੇ ਆਪਣੇ ਪਰਿਵਾਰ ਦੀ ਸਹਾਇਤਾ ਕਰ ਸਕੇ। ਮਦਦ ਲਈ ਪਰਿਵਾਰ ਦੇ ਸੰਪਰਕ ਨੰਬਰ 9780004001 ਹੈ।