ਪੰਜਾਬ ਅੰਮ੍ਰਿਤਸਰ ਵਿਖੇ ਮਸੀਹ ਭਾਈਚਾਰੇ ਦੇ ਆਗੂਆਂ ਦੀ ਮੀਟਿੰਗ/ ਧੀਰੇਂਦਰ ਸ਼ਾਸਤਰੀ ਦੀ ਪੰਜਾਬ ਫੇਰੀ ਦਾ ਕੀਤਾ ਵਿਰੋਧ/ ਕਿਹਾ, ਧੀਰੇਂਦਰ ਸ਼ਾਸਤਰੀ ਦੀ ਪੰਜਾਬ ਫੇਰੀ ਦਾ ਕਰਾਂਗੇ ਸਖਤ ਵਿਰੋਧ By admin - June 10, 2025 0 111 Facebook Twitter Pinterest WhatsApp ਧਾਰਮਿਕ ਆਗੂ ਧੀਰੇਂਦਰ ਸ਼ਾਸਤਰੀ ਦੀ ਪੰਜਾਬ ਫੇਰੀ ਦਾ ਮੁੱਦਾ ਗਰਮਾ ਗਿਆ ਐ। ਮਸੀਹ ਭਾਈਚਾਰੇ ਦੇ ਆਗੂਆਂ ਨੇ ਧੀਰੇਂਦਰ ਸ਼ਾਸਤਰੀ ਦੀ ਪੰਜਾਬ ਫੇਰੀ ਦੇ ਵਿਰੋਧ ਵਿਚ ਅੰਮ੍ਰਿਤਸਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿਚ ਪੰਜਾਬ ਭਰ ਦੇ ਪਾਸਟਰਾਂ ਨੇ ਹਿੱਸਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਮਸੀਹ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਧੀਰੇਂਦਰ ਸ਼ਾਸਤਰੀ ਨੇ ਮਸੀਹ ਭਾਈਚਾਰੇ ਖਿਲਾਫ ਗਲਤ-ਬਿਆਨੀ ਕੀਤੀ ਐ, ਜਿਸ ਕਾਰਨ ਉਹ ਉਸ ਦਾ ਪੰਜਾਬ ਆਉਣ ਦੇ ਵਿਰੋਧ ਕਰਨਗੇ। ਆਗੂਆਂ ਨੇ ਧੀਰੇਂਦਰ ਸ਼ਾਸਤਰੀ ਦਾ ਦੌਰਾ ਰੱਦ ਕਰਨ ਲਈ ਡੀਜੀਪੀ ਵੱਲ ਪੱਤਰ ਵੀ ਲਿਖਿਆ ਐ। ਆਗੂਆਂ ਨੇ ਕਿਹਾ ਕਿ ਧੀਰੇਂਦਰ ਸ਼ਾਸਤਰੀ ਦੀ ਫੇਰੀ ਕਾਰਨ ਜੇਕਰ ਹਾਲਾਤ ਵਿਗੜਦੇ ਨੇ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।