ਪੰਜਾਬ ਨੰਗਲ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ/ ਸਿੱਖਿਆ ਮੰਤਰੀ ਨੇ ਦਿਖਾਈ ਹਰੀ ਝੰਡੀ/ ਹਰਿਦੁਆਰ ਤੇ ਮਥੁਰਾ ਦੀ ਯਾਤਰਾ ਕਰਨਗੇ ਸ਼ਰਧਾਲੂ By admin - August 22, 2026 0 2 Facebook Twitter Pinterest WhatsApp ਨੰਗਲ ਤੋਂ ਮੁਖ ਮੰਤਰੀ ਤੀਰਥ ਯੋਜਨਾ ਤਹਿਤ ਸ਼ਰਧਾਲੂਆਂ ਦਾ ਧਾਰਮਿਕ ਸਥਾਨਾਂ ਵੱਲ ਜਾਣਾ ਜਾਰੀ ਹੈ। ਇਸੇ ਤਹਿਤ ਸ਼ਰਧਾਲੂਆਂ ਦੀ ਇਕ ਬੱਸ ਖਾਟੂ ਧਾਮ, ਹਰਿਦੁਆਰ ਅਤੇ ਮਥੁਰਾ ਵ੍ਰਿੰਦਾਵਨ ਲਈ ਰਵਾਨਾ ਹੋਈ। ਇਸ ਬੱਸ ਨੂੰ ਖੇਤੀਬਾੜੀ ਮੰਤਰੀ ਹਰਜੋਤ ਬੈਂਸ ਨੇ ਹਰੀ ਝੰਡੀ ਦਿਖਾ ਤੇ ਰਵਾਨਾ ਕੀਤਾ। ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਅੰਦਰ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਬੱਸਾਂ ਚੱਲਦੀਆਂ ਰਹਿਣਗੀਆਂ। ਦੱਸਣਯੋਗ ਹੈ ਕਿ ਇਹ ਤਿੰਨੇ ਰੂਟ ਕੁੱਝ ਦਿਨ ਪਹਿਲਾਂ ਹੀ ਸ਼ੁਰੂ ਕੀਤੇ ਗਏ ਹਨ, ਜਿਸ ਦੇ ਤਹਿਤ ਬੀਤੀ ਰਾਤ ਨੰਗਲ ਦੇ ਵਾਰਡ ਨੰਬਰ 11, 16 ਅਤੇ ਅਥਾਰਾ ਤੋਂ ਇੱਕ-ਇੱਕ ਬੱਸ ਖਾਟੂ ਖਾਮ, ਹਰਿਦੁਆਰ ਅਤੇ ਮਥੁਰਾ ਵ੍ਰਿੰਦਾਵਨ ਲਈ ਰਵਾਨਾ ਹੋਈ। ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ, ਸ਼੍ਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਪੰਜਾਬ ਦੇ ਚੇਅਰਮੈਨ ਡਾ. ਸੰਜੀਵ ਗੌਤਮ ਅਤੇ ਨੰਗਲ ਨਗਰ ਪ੍ਰੀਸ਼ਦ ਦੀ ਚੇਅਰਪਰਸਨ ਕਿਰਨ ਬਾਲਾ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਲਈ ਮੌਜੂਦ ਸਨ। ਪਹਿਲੀ ਬੱਸ ਵਾਰਡ ਨੰਬਰ 11 ਤੋਂ ਖਾਟੂ ਧਾਮ ਲਈ ਰਵਾਨਾ ਹੋਈ, ਦੂਜੀ ਬੱਸ ਵਾਰਡ ਨੰਬਰ 16 ਤੋਂ ਹਰਿਦੁਆਰ ਲਈ ਰਵਾਨਾ ਹੋਈ ਅਤੇ ਤੀਜੀ ਬੱਸ ਵਾਰਡ ਨੰਬਰ 18 ਤੋਂ ਮਥੁਰਾ ਵ੍ਰਿੰਦਾਵਨ ਲਈ ਰਵਾਨਾ ਹੋਈ। ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨਾਂ ਰੂਟਾਂ ‘ਤੇ ਲੰਬੀ ਯਾਤਰਾ ਹੋਣ ਕਾਰਨ ਪੰਜਾਬ ਸਰਕਾਰ ਨੇ ਸਲੀਪਰ ਸੀਟਾਂ ਵਾਲੀਆਂ ਬੱਸਾਂ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤਾ ਹੈ ਤਾਂ ਜੋ ਸ਼ਰਧਾਲੂ ਆਪਣੀ ਯਾਤਰਾ ਆਰਾਮ ਨਾਲ ਪੂਰੀ ਕਰ ਸਕਣ ਅਤੇ ਸੁਰੱਖਿਅਤ ਵਾਪਸ ਆ ਸਕਣ। ਇਨ੍ਹਾਂ ਤਿੰਨਾਂ ਬੱਸਾਂ ਵਿੱਚ ਲਗਭਗ 100 ਲੋਕ ਯਾਤਰਾ ਕਰ ਸਕਦੇ ਹਨ। ਸ਼ਰਧਾਲੂ ਰਵਾਨਾ ਹੋਏ, ਅਤੇ ਸਰਕਾਰ ਇਸ ਯਾਤਰਾ ਦੌਰਾਨ ਖਾਣੇ ਅਤੇ ਰਿਹਾਇਸ਼ ਲਈ ਸਾਰੇ ਪ੍ਰਬੰਧ ਕਰ ਰਹੀ ਹੈ। ਇਸ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂ ਕਾਫ਼ੀ ਖੁਸ਼ ਦਿਖਾਈ ਦਿੱਤੇ।