ਪੰਜਾਬ ਗੁਰਦਾਸਪੁਰ ਦੇ ਪਿੰਡਾਂ ’ਚ ਮੋਟਰ ਚੋਰਾਂ ਦੀ ਦਹਿਸ਼ਤ/ ਇਕੋ ਰਾਤ ਕਈ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਚੋਰੀ/ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗੀ ਕਾਰਵਾਈ By admin - August 20, 2026 0 3 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡਾਂ ਅੰਦਰ ਮੋਟਰ ਚੋਰਾਂ ਦੀ ਸਰਗਰਮੀ ਨੇ ਕਿਸਾਨਾਂ ਦੇ ਨੱਕ ਵਿਚ ਦੰਮ ਕਰ ਰੱਖਿਆ ਹੈ। ਇੱਥੇ ਕਿਸਾਨਾਂ ਦੇ ਟਿਊਬਵੈਲਾਂ ਤੋਂ ਲਗਾਤਾਰ ਮੋਟਰਾਂ ਚੋਰੀ ਹੋ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਹੱਥ ਤੇ ਹੱਥ ਧਰੀ ਬੈਠਾ ਹੈ। ਅਜਿਹੀ ਹੀ ਘਟਨਾ ਵਿਚ ਚੋਰਾਂ ਨੇ ਬੀਤੀ ਰਾਤ ਪਿੰਡ ਸਰਾਵਾਂ ਦੇ ਤਿੰਨ ਕਿਸਾਨਾਂ ਦੀਆਂ ਮੋਟਰਾਂ ਚੋਰੀ ਕੀਤੀਆਂ ਹਨ। ਦੁਖੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਾਂ ਵਿਚ ਲਗਾਤਾਰ ਮੋਟਰਾਂ ਚੋਰੀ ਹੋ ਰਹੀਆਂ ਨੇ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਸੁੱਕਣ ਕਿਨਾਰੇ ਪਹੁੰਚ ਗਈਆਂ ਹਨ ਪਰ ਪੁਲਿਸ ਪ੍ਰਸ਼ਾਸਨ ਹਰ ਵਾਰ ਕਾਰਵਾਈ ਦਾ ਭਰੋਸਾ ਦੇ ਕੇ ਵਾਪਸ ਮੋੜ ਦਿੰਦਾ ਹੈ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਮੰਗੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਲ ਦੀਆਂ ਦੋ ਫਸਲਾਂ ਮਿਲਾ ਕੇ ਕਿੱਲੇ ਪਿੱਛੇ ਮਸਾਂ 50 ਹਜਾਰ ਰੁਪਏ ਦੀ ਕਮਾਈ ਹੁੰਦੀ ਹੈ। ਜੇਕਰ ਮੌਸਮ ਦੀ ਮਾਰ ਪੈ ਜਾਵੇ ਤਾਂ ਕਈ ਵਾਰ ਫਾਕੇ ਵੀ ਕੱਟਣਾ ਪੈਂਦਾ ਹੈ ਪਰ ਹਰ ਵਾਰ ਚੋਰ ਉਨ੍ਹਾਂ ਦੇ ਖੇਤਾਂ ਵਿਚੋਂ 45 ਹਜਾਰ ਕੀਮਤ ਦੀ ਮੋਟਰ ਚੋਰੀ ਕਰ ਕੇ ਲੈ ਜਾਂਦੇ ਹਨ। ਕਿਸਾਨਾਂ ਦੇ ਦੱਸਣ ਮੁਤਾਬਕ ਪਹਿਲਾਂ ਚੋਰ ਖੁੱਲੀਆਂ ਪਈਆਂ ਮੋਟਰਾਂ ਹੀ ਚੋਰੀ ਕਰਦੇ ਸਨ ਪਰ ਹੁਣ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਮੋਟਰਾਂ ਵਾਲੇ ਕਮਰੇ ਨੂੰ ਲੱਗੇ ਤਾਲੇ ਤੋੜ ਕੇ ਜਾਂ ਫਿਰ ਕਮਰੇ ਦੀ ਕੰਧ ਪਾੜ ਕੇ ਅੰਦਰ ਦਾਖਲ ਹੁੰਦੇ ਹਨ ਅਤੇ ਮੋਟਰਾਂ ਖੋਲ ਕੇ ਲੈ ਜਾਂਦੇ ਹਨ। ਪਿਛਲੇ ਇੱਕ ਸਾਲ ਬਾਅਦ ਵਿੱਚ ਤਿੰਨ ਚਾਰ ਵਾਰ ਉਹਨਾਂ ਦੇ ਪਿੰਡ ਸਰਾਵਾਂ ਵਿੱਚ ਦਰਜਨਾਂ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਚੋਰਾਂ ਨੂੰ ਲੱਭਣਾ ਤਾਂ ਦੂਰ ਇਸ ਦੀ ਰਿਪੋਰਟ ਤੱਕ ਲਿਖਣਾ ਜ਼ਰੂਰੀ ਨਹੀਂ ਸਮਝਦੀ ਜਦਕਿ ਮੋਟਰਾਂ ਚੋਰੀ ਹੋਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਲਾਕੇ ਵਿੱਚ ਰਾਤ ਦੀ ਪੁਲਿਸ ਦੀ ਗਸ਼ਤ ਵਧਾਈ ਜਾਏ ਅਤੇ ਚੋਰਾਂ ਤੇ ਨਕੇਲ ਕੱਸੀ ਜਾਏ।