ਫਤਹਿਗੜ੍ਹ ਦੀ ਸਿਖਲਾਈ ਸੰਸਥਾ ਦੀ ਹੋਵੇਗੀ ਕਾਇਆਕਲਪ/ 1 ਕਰੋੜ 86 ਲੱਖ ਨਾਲ ਬਣੇਗਾ ਮਲਟੀਪਰਵਜ਼ ਹਾਲ/ ਵਿਧਾਇਕ ਲਖਬੀਰ ਸਿੰਘ ਰਾਏ ਨੇ ਰੱਖਿਆ ਨੀਂਹ ਪੱਥਰ

0
2

ਫਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (DIET) ਵਿਖੇ ਛੇਤੀ ਹੀ ਇਕ ਅਤੀ ਆਧੁਨਿਕ ਮਲਟੀਪਰਵਜ਼ ਹਾਲ ਉਸਾਰਿਆ ਜਾ ਰਿਹਾ ਹੈ। ‘ਸੈਂਟਰ ਆਫ਼ ਐਕਸੀਲੈਂਸ’ ਯੋਜਨਾ ਤਹਿਤ ਉਸਾਰੇ ਜਾਣ ਵਾਲੇ ਇਸ ਹਾਲ ਤੇ 1 ਕਰੋੜ 86 ਲੱਖ ਖਰਚੇ ਜਾਣਗੇ ਅਤੇ ਇਹ 6 ਮਹੀਨਿਆਂ ਅੰਦਰ ਬਣ ਕੇ ਤਿਆਰ ਹੋ ਜਾਵੇਗਾ। ਇਸ ਦਾ ਨੀਂਹ ਪੱਥਰ ਅੱਜ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਰੱਖਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਰਾਏ ਨੇ ਕਿਹਾ ਕਿ ਸਰਕਾਰ ਮੁੱਖ ਮੰਤਰੀ ਮਾਨ ਦੇ ਦਾਅਵੇ ਮੁਤਾਬਕ
ਉਨ੍ਹਾਂ ਦੱਸਿਆ ਕਿ  ਇਸ ਮਲਟੀਪਰਪਜ਼ ਹਾਲ ‘ਤੇ ਲਗਭਗ 1.86 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਆਖਿਆ ਕਿ ਇਸ ਕੰਮ ਨੂੰ ਪੂਰੀ ਪਾਰਦਰਸ਼ਤਾ ਨਾਲ ਅਗਲੇ 6 ਮਹੀਨਿਆਂ ਦੇ ਅੰਦਰ ਮੁਕੰਮਲ ਕਰ ਕੇ ਸੰਸਥਾ ਦੇ ਸਪੁਰਦ ਕਰ ਦਿੱਤਾ ਜਾਵੇਗਾ।  ਉਨ੍ਹਾਂ ਅੱਗੇ ਦੱਸਿਆ ਕਿ ਖੇਤਰ ਦੇ ਵਿਕਾਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਆਉਣ ਵਾਲੇ ਸਮੇਂ ਵਿੱਚ ਫ਼ਤਿਹਗੜ੍ਹ ਸਾਹਿਬ ਲਈ 7 ਤੋਂ 8 ਕਰੋੜ ਦੀ ਅਨੁਮਾਨਿਤ ਲਾਗਤ ਵਾਲਾ ਇੱਕ ਹੋਰ ਨਵਾਂ ਵੱਡਾ ਵਿਕਾਸ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ, ਜੋ ਇਲਾਕੇ ਦੀ ਨੁਹਾਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ।

LEAVE A REPLY

Please enter your comment!
Please enter your name here