ਪੰਜਾਬ ਪਟਿਆਲਾ ਪਹੁੰਚਣ ’ਤੇ ਮਿਸਾਲ ਮਾਰਚ ਦਾ ਭਰਵਾਂ ਸਵਾਗਤ/ ਸੀਨੀਅਰ ਆਗੂ ਤੇ ਬੁਲਾਰਾ ਬਲਤੇਜ ਪੰਨੂ ਵੀ ਰਹੇ ਮੌਜੂਦ/ ਸਰਕਾਰ ਦੇ ਖੇਡਾਂ ਬਾਰੇ ਕੀਤੇ ਕੰਮਾਂ ਦਾ ਕੀਤਾ ਗੁਣਗਾਣ By admin - August 17, 2026 0 2 Facebook Twitter Pinterest WhatsApp ਖੇਡਾਂ ਵਤਨ ਪੰਜਾਬ ਦੀਆਂ” ਦੀ ਮਸ਼ਾਲ ਮਾਰਚ ਦਾ ਪਟਿਆਲਾ ਪਹੁੰਚਣ ‘ਤੇ ਭਰਵਾਂ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀਨੀਅਰ ਆਪ ਆਗੂ ਤੇ ਬੁਲਾਰਾ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਖੇਡਾਂ ਨਾਲ ਜੋੜਣ ਲਈ 2022 ਵਿਚ ਖੇਡਾਂ ਵਤਨ ਪੰਜਾਬ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ ਭਰ ਅੰਦਰ 3100 ਦੇ ਕਰੀਬ ਖੇਡ ਮੈਦਾਨ ਤੇ ਸਟੇਡੀਅਮ ਤਿਆਰ ਕੀਤੇ ਨੇ, ਜਿਸ ਦਾ ਵੱਡੀ ਗਿਣਤੀ ਨੌਜਵਾਨ ਫਾਇਦਾ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਖੇਡਾਂ ਪੰਜਾਬ ਦੀਆਂ ਦੀ ਸ਼ੁਰੂਆਤ 5 ਤਰੀਕ ਤੋਂ ਬਠਿੰਡਾ ਹੋ ਰਹੀ ਹੈ।