ਪੰਜਾਬ ਦਸੂਹਾ ਨੇੜੇ ਹਾਦਸੇ ’ਚ ਦੋ ਮਹਿਲਾਵਾਂ ਦੀ ਮੌਤ/ ਤੇਜ਼ ਰਫਤਾਰ ਟਿੱਪਰ ਨੇ ਐਕਟਿਵਾ ਨੂੰ ਮਾਰੀ ਟੱਕਰ/ ਵਿਆਹ ਦੀ ਖਰੀਦਦਾਰੀ ਕਰ ਪਰਤ ਰਹੀਆਂ ਸੀ ਘਰ By admin - August 17, 2026 0 2 Facebook Twitter Pinterest WhatsApp ਹੁਸ਼ਿਆਰਪੁਰ ਦੇ ਹਲਕਾ ਦਸੂਹਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਮਹਿਲਾਵਾਂ ਦੀ ਦਰਦਨਾਕ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਮਹਿਲਾਵਾਂ ਦੀ ਪਛਾਣ 27 ਸਾਲਾ ਕਾਮਨੀ ਤੇ 47 ਸਾਲਾ ਰੰਜਨਾ ਵਾਸੀ ਪਿੰਡ ਮੁਹਾਰੀ ਵਜੋਂ ਹੋਈ ਹੈ। ਇਹ ਦੋਵੇਂ ਘਰ ਵਿਚ ਰੱਖੇ ਵਿਆਹ ਦੀ ਖਰੀਦਦਾਰੀ ਕਰ ਕੇ ਸਕੂਟੀ ਉਤੇ ਸਵਾਰ ਹੋ ਕੇ ਘਰ ਪਰਤ ਰਹੀਆਂ ਸੀ ਕਿ ਰਸਤੇ ਵਿਚ ਬਜ਼ਰੀ ਨਾਲ ਭਰੇ ਤੇਜ਼ ਰਫਤਾਰ ਟਿੱਪਰ ਨੇ ਦੋਵਾਂ ਨੂੰ ਦਰੜ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਓਵਰਡੋਲ ਟਿੱਪਰਾਂ ਦੇ ਨਕੇਲ ਕੱਸਣ ਦੀ ਮੰਗ ਕੀਤੀ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਮੁਤਾਬਕ ਸਕੂਟੀ ਉਤੇ 2 ਸਾਲ ਦੀ ਬੱਚੀ ਵੀ ਸਵਾਰ ਸੀ ਪਰ ਪਿਤਾ ਵੱਲੋਂ ਜਦੋਂ ਆਪਣੀ ਘਰਵਾਲੀ ਨੂੰ ਪੁੱਛਣ ਲਈ ਫੋਨ ਕੀਤਾ ਤਾਂ ਨੈਟਵਰਕ ਨਾ ਹੋਣ ਕਰਕੇ ਘਰਵਾਲਾ ਦੇਖਣ ਆਇਆ ਤਾਂ ਰਸਤੇ ਵਿੱਚ ਬੱਚੀ ਆਪਣੇ ਪਿਤਾ ਨਾਲ ਮੋਟਰਸਾਈਕਲ ’ਤੇ ਬੈਠਣ ਦੀ ਜ਼ਿੱਦ ਕਰਨ ਲੱਗ ਪਈ ਜਿਸ ਦੇ ਚਲਦਿਆਂ ਉਹ ਆਪਣੇ ਪਿਤਾ ਨਾਲ ਬੈਠ ਗਈ। ਜਦੋਂ ਦੋਵੇ ਮਹਿਲਾਵਾਂ ਕੁੱਝ ਹੀ ਦੂਰੀ ਤੇ ਪਹੁੰਚੀਆਂ ਤਾਂ ਟਿੱਪਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕੀ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਟਿੱਪਰ ਚਾਲਕ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।