ਪਟਿਆਲਾ ’ਚ ਕੇਜਰੀਵਾਲ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ/ ਨੌਜਵਾਨਾਂ ਤੇ ਆਪ ਆਗੂਆਂ ਨੇ ਕੀਤੀ ਸ਼ਮੂਲੀਅਤ/ ਆਪ ਬੁਲਾਰਾ ਬਲਤੇਜ ਪੰਨੂ ਵੱਲੋਂ ਉਪਰਾਲੇ ਦੀ ਭਰਵੀਂ ਸ਼ਲਾਘਾ

0
2

ਪਟਿਆਲਾ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਮਾਜ ਸੇਵੀਆਂ ਦੀ ਮਦਦ ਨਾਲ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜਨਮ ਨੂੰ ਸਮਰਪਿਤ ਇਸ ਕੈਪ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਖੂਨਦਾਨ ਤੋਂ ਇਲਾਵਾ ਅੰਗਦਾਨ ਤੇ ਨੇਤਰਦਾਰ ਰਜਿਸਟ੍ਰੇਸ਼ਨ ਦੀ ਮੁਹਿੰਮ ਵੀ ਚਲਾਈ ਗਈ। ਇਸ ਤੋਂ ਇਲਾਵਾ 5800 ਦੇ ਕਰੀਬ ਬੂਟੇ ਵੀ ਵੰਡੇ ਗਏ। ਕੈਂਪ ਵਿਚ ਸ਼ਾਮਲ ਆਪ ਬੁਲਾਰਾ ਬਲਤੇਜ ਪੰਨੂ ਨੇ ਆਪ ਆਦਮੀ ਪਾਰਟੀ ਦੇ ਵਲੰਟੀਅਰ ਤੇਜਿੰਦਰ ਮਹਿਤਾ ਦਾ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਵਿਲੱਖਣ ਉਪਰਾਲਾ ਹੈ, ਜਿਸ ਦਾ ਵੱਡੀ ਗਿਣਤੀ ਜ਼ਰੂਰਤਮੰਦਾਂ ਨੂੰ ਫਾਇਦਾ ਮਿਲ ਰਿਹਾ ਹੈ।

LEAVE A REPLY

Please enter your comment!
Please enter your name here