ਪੰਜਾਬ ਪਟਿਆਲਾ ਦੇ ਮਾਡਲ ਟਾਊਨ ਇਲਾਕੇ ’ਚੋਂ 3 ਬੱਚੀਆਂ ਲਾਪਤਾ/ ਆਜ਼ਾਦੀ ਦਿਹਾੜੇ ਦੇ ਸਮਾਗਮ ’ਚ ਹੋਣ ਆਈਆਂ ਸੀ ਸਕੂਲ/ ਮਾਪਿਆਂ ਦਾ ਚਿੰਤਾ ’ਚ ਬੂਰਾ ਹਾਲ, ਪੁਲਿਸ ਕਰ ਰਹੀ ਭਾਲ By admin - August 16, 2026 0 2 Facebook Twitter Pinterest WhatsApp ਪਟਿਆਲਾ ਥਾਣਾ ਸਿਵਲ ਲਾਈਨ ਇਲਾਕੇ ਅਧੀਨ ਆਉਂਦੇ ਸੇਂਟ ਪੀਟਰ ਸਕੂਲ ਵਿਚੋਂ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੀ ਸਮਾਪਤੀ ਮਗਰੋਂ ਤਿੰਨ ਵਿਦਿਆਰਥਣਾਂ ਅਚਾਨਕ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਾਪਿਆਂ ਮੁਤਾਬਕ ਤਿੰਨੇ ਬੱਚੀਆਂ ਦੀ ਉਮਰ 14 ਸਾਲ ਹੈ ਅਤੇ ਉਹ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ’ਚ ਸ਼ਮੂਲੀਅਤ ਲਈ ਸਕੂਲ ਆਈਆਂ ਸਨ ਪਰ ਘਰ ਨਹੀਂ ਪਰਤੀਆਂ। ਮੁਢਲੀ ਜਾਂਚ ਮੁਤਾਬਕ ਤਿੰਨੋਂ ਬੱਚੀਆਂ ਇਕੱਠੀਆਂ ਸਕੂਲ ਵਿਚੋਂ ਬਾਹਰ ਨਿਕਲੀਆਂ ਹਨ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਉਨ੍ਹਾਂ ਦੇ ਜਾਣ ਵਾਲੇ ਰਸਤੇ ਅਤੇ ਸੰਭਾਵਿਤ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਬੱਚੀਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸਕੂਲ ਅਤੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਆਉਣ-ਜਾਣ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬੱਚੀਆਂ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਵੀ ਬੱਚੀਆਂ ਸਬੰਧੀ ਕੋਈ ਜਾਣਕਾਰੀ ਮਿਲਣ ਤੇ ਤੁਰੰਤ ਪੁਲਿਸ ਤਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਪਹਿਲੀ ਲੜਕੀ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ, ਜਦਕਿ ਦੂਜੀ ਲੜਕੀ ਨੇ ਚਿੱਟੀ ਕਮੀਜ਼ ਅਤੇ ਨੇਵੀ ਬਲੂ ਸਕਰਟ ਵਾਲੀ ਸਕੂਲੀ ਵਰਦੀ ਪਾਈ ਹੋਈ ਸੀ। ਤੀਜੀ ਲੜਕੀ ਨੇ ਵੀ ਚਿੱਟੀ ਕਮੀਜ਼ ਅਤੇ ਨੇਵੀ ਬਲੂ ਸਕੂਲ ਡਰੈੱਸ ਪਾਈ ਹੋਈ ਦੱਸੀ ਗਈ ਹੈ। ਪੁਲਿਸ ਵੱਲੋਂ ਲੜਕੀਆਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਲੜਕੀਆਂ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਮਾਡਲ ਟਾਊਨ ਥਾਣੇ ਨਾਲ ਸੰਪਰਕ ਕੀਤਾ ਜਾਵੇ।